ਗੁਰਦਾਸਪੁਰ-ਮੁਕੇਰੀਆਂ ਸੜਕ ‘ਤੇ ਸਵਾਰਿਆਂ ਨਾਲ ਭਰੀ ਚੱਲੀ ਪ੍ਰਾਈਵੇਟ ਬੱਸ ਨੂੰ ਅਚਾਨਕ ਲੱਗੀ ਭਿਆਨਕ ਅੱਗ

ਗੁਰਦਾਸਪੁਰ : ਗੁਰਦਾਸਪੁਰ-ਮੁਕੇਰੀਆਂ ਸੜਕ ‘ਤੇ ਸਥਿਤ ਪਿੰਡ ਪਾਹੜਾ ਦੇ ਨੇੜੇ ਬੀਤੇ ਦਿਨ ਇੱਕ ਨਿੱਜੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਜਿਵੇਂ ਹੀਂ ਅੱਗ ਲੱਗਣ ਦਾ ਪਤਾ ਚਲਿਆ, ਬੱਸ ਵਿੱਚ ਬੈਠੀ ਸਵਾਰਿਆਂ ਵਿੱਚ ਦਹਿਸ਼ਤ ਫੈਲ ਗਈ। ਤੁਰੰਤ ਸਾਰੇ ਯਾਤਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਲਿਆ ਗਿਆ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ।ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਗੁਰਦਾਸਪੁਰ ਬੱਸ ਸਟੈਂਡ ਤੋਂ ਇੱਕ ਨਿੱਜੀ ਕੰਪਨੀ ਦੀ ਬੱਸ ਹੁਸ਼ਿਆਰਪੁਰ ਜਾਣ ਲਈ ਰਵਾਨਾ ਹੋਈ ਸੀ। ਜਿਵੇਂ ਹੀ ਬੱਸ ਗੁਰਦਾਸਪੁਰ-ਮੁਕੇਰੀਆਂ ਸੜਕ ‘ਤੇ ਪਾਹੜਾ ਪਿੰਡ ਦੇ ਨੇੜੇ ਪਹੁੰਚੀ, ਤਾਂ ਅਚਾਨਕ ਗੱਡੀ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਡਰਾਈਵਰ ਨੇ ਤੁਰੰਤ ਬੱਸ ਨੂੰ ਰੋਕਿਆ ਅਤੇ ਸਾਰੇ ਯਾਤਰੀਆਂ ਨੂੰ ਤੇਜ਼ੀ ਨਾਲ ਬਾਹਰ ਕੱਢਿਆ। ਨੇੜਲੇ ਦੁਕਾਨਦਾਰਾਂ ਦੀ ਮਦਦ ਨਾਲ ਅੱਗ ‘ਤੇ ਜਲਦੀ ਕਾਬੂ ਪਾ ਲਿਆ ਗਿਆ। ਸਥਾਨਕ ਨਿਵਾਸੀਆਂ ਦੇ ਸਮੇਂ ਸਿਰ ਇਕੱਠੇ ਹੋਣ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ।