ਪੰਜਾਬ ’ਚ ਗੁੱਡ ਫਰਾਈਡੇ ਦੀ ਛੁੱਟੀ ਦਾ ਕੀਤਾ ਗਿਆ ਐਲਾਨ
ਪੰਜਾਬ : ਅੱਜ ਤੋਂ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ ਹੈ, ਅਤੇ ਇਸ ਮਹੀਨੇ ਬਹੁਤ ਸਾਰੀਆਂ ਛੁੱਟੀਆਂ ਆ ਰਹੀਆਂ ਹਨ। ਜਿਸ ਦੇ ਚੱਲਦੇ ਇੱਕ ਵਾਰ ਫਿਰ ਸਕੂਲੀ ਬੱਚਿਆਂ ਨੂੰ ਮੌਜਾ ਲੱਗਣ ਵਾਲਿਆ ਹਨ।ਇਹ ਧਿਆਨ ਦੇਣ ਯੋਗ ਹੈ ਕਿ ਅਪ੍ਰੈਲ ਦੇ ਮਹੀਨੇ ਵਿੱਚ ਬਹੁਤ ਸਾਰੀਆਂ ਛੁੱਟੀਆਂ ਆ ਰਹੀਆਂ ਹਨ। ਇਸ ਦੌਰਾਨ, ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ। ਮਹੀਨੇ ਦੀ ਪਹਿਲੀ ਛੁੱਟੀ 3 ਅਪ੍ਰੈਲ ਯਾਨੀ ਸ਼ੁੱਕਰਵਾਰ ਨੂੰ ਹੈ। ਗੁੱਡ ਫਰਾਈਡੇ ਨੂੰ ਦੇਖਦੇ ਹੋਏ ਛੁੱਟੀ ਦਾ ਐਲਾਨ ਕੀਤਾ ਗਿਆ ਹੈ।8 ਅਪ੍ਰੈਲ ਬੁੱਧਵਾਰ ਨੂੰ ਸ਼੍ਰੀ ਗੁਰੂ ਨਾਭਾ ਦਾਸ ਜੀ ਦਾ ਜਯੰਤੀ ਹੈ, 14 ਅਪ੍ਰੈਲ ਮੰਗਲਵਾਰ, ਨੂੰ ਵਿਸਾਖੀ ਅਤੇ ਡਾ. ਬੀ.ਆਰ. ਅੰਬੇਡਕਰ ਦੀ ਜਯੰਤੀ ਹੈ; ਅਤੇ 19 ਅਪ੍ਰੈਲ ਐਤਵਾਰ ਨੂੰ ਭਗਵਾਨ ਪਰਸ਼ੂਰਾਮ ਦੀ ਜਯੰਤੀ ਹੈ। ਇਨ੍ਹਾਂ ਸਾਰੇ ਮੌਕਿਆਂ ‘ਤੇ ਰਾਜ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
SikhDiary