ਲੁਧਿਆਣਾ ’ਚ 31 ਮਾਰਚ ਨੂੰ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਲੁਧਿਆਣਾ : ਲੁਧਿਆਣਾ ਵਿੱਚ ਮੰਗਲਵਾਰ, 31 ਮਾਰਚ ਨੂੰ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜੈਨ ਧਰਮ ਦੇ ਪ੍ਰਮੁੱਖ ਤਿਉਹਾਰ ਭਗਵਾਨ ਮਹਾਂਵੀਰ ਜਯੰਤੀ ਦੇ 2625ਵੇਂ ਜਨਮ ਦਿਵਸ ਦੇ ਮੌਕੇ ‘ਤੇ ਸ਼ਹਿਰ ਦੀਆਂ ਸਾਰੀਆਂ ਮੀਟ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇੱਕ ਪ੍ਰੈਸ ਨੋਟ ਵਿੱਚ ਇਹ ਜਾਣਕਾਰੀ ਜਾਰੀ ਕੀਤੀ।ਡੀ ਸੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਭਗਵਾਨ ਮਹਾਵੀਰ ਦੀ ਜਯੰਤੀ ਦੇਸ਼-ਵਿਦੇਸ਼ ਵਿੱਚ ਧਾਰਮਿਕ ਭਾਵਨਾਵਾਂ ਨਾਲ ਮਨਾਈ ਜਾਂਦੀ ਹੈ। ਭਗਵਾਨ ਮਹਾਵੀਰ ਅਹਿੰਸਾ ਦੇ ਪੁਜਾਰੀ ਸਨ। ਜਿਸ ਕਾਰਨ ਇਸ ਦਿਨ ਨੂੰ ਅਹਿੰਸਾ ਦਿਵਸ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ। ਸਮੂਹ ਜੈਨ ਸਮਾਜ ਦੀਆਂ ਭਾਵਨਾਵਾਂ ਇਸ ਮਹਾਂਪੁਰਬ ਨਾਲ ਜੁੜੀਆਂ ਹੁੰਦੀਆਂ ਹਨ। ਜਿਸ ਕਾਰਨ ਇਸ ਤਿਉਹਾਰ ‘ਤੇ ਕਈ ਤਰ੍ਹਾਂ ਦੇ ਅਸਮਾਜਿਕ ਤੱਤ ਮਾਹੌਲ ਖਰਾਬ ਕਰਨ ਦੇ ਲਈ ਜੀਵ ਹੱਤਿਆ ਕਰ ਮਾਸਾਹਾਰੀ ਦਾ ਸੇਵਨ ਕਰ ਮਾਹੌਲ ਖਰਾਬ ਕਰ ਸਕਦੇ ਹਨ।ਉਨ੍ਹਾਂ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ 31 ਮਾਰਚ ਨੂੰ ਮਹਾਂਨਗਰ ਵਿੱਚ ਸਾਰੀਆਂ ਮੀਟ ਦੀਆਂ ਦੁਕਾਨਾਂ, ਅੰਡੇ ਦੀਆਂ ਰੇਡੀਆਂ ਅਤੇ ਸ਼ਰਾਬ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ। ਹੋਟਲਾਂ ਵਿੱਚ ਮਾਸਾਹਾਰੀ ਭੋਜਨ ਨਹੀਂ ਪਰੋਸਿਆ ਜਾਵੇਗਾ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੀ ਉਪਰੋਕਤ ਹੁਕਮ ਜਾਰੀ ਕਰਦਿਆਂ ਸਾਰਿਆਂ ਨੂੰ ਇਸ ਮਹਾਨ ਤਿਉਹਾਰ ਨੂੰ ਅਹਿੰਸਾ ਦੇ ਨਾਲ ਮਨਾਉਣ ਦੀ ਅਪੀਲ ਕੀਤੀ।
SikhDiary