ਲੋਕ ਸਭਾ ‘ਚ ਪੰਜਾਬ ਨਾਲ ਜੁੜੇ ਇੱਕ ਕਥਿਤ ਟੈਂਡਰ ਘੁਟਾਲੇ ਦਾ ਉਠਿਆ ਮੁੱਦਾ
ਜਲੰਧਰ : ਕਾਂਗਰਸ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਲੋਕ ਸਭਾ ਵਿੱਚ ਪੰਜਾਬ ਨਾਲ ਜੁੜੇ ਇੱਕ ਕਥਿਤ ਟੈਂਡਰ ਘੁਟਾਲੇ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਐਫ.ਸੀ.ਆਈ. (ਫੂਡ ਕਾਰਪੋਰੇਸ਼ਨ ਆਫ਼ ਇੰਡੀਆ) ਅਤੇ ਵੇਅਰਹਾਊਸਿੰਗ ਏਜੰਸੀਆਂ ਵੱਲੋਂ ਜਾਰੀ ਕੀਤੇ ਗਏ ਟੈਂਡਰਾਂ ਵਿੱਚ ਗੰਭੀਰ ਬੇਨਿਯਮੀਆਂ ਹੋਈਆਂ, ਜਿਸ ਕਾਰਨ ਪੂਰੀ ਪ੍ਰਕਿਰਿਆ ਪ੍ਰਭਾਵਿਤ ਹੋਈ।ਉਨ੍ਹਾਂ ਦੋਸ਼ ਲਾਇਆ ਕਿ ਇੱਕ ਮੰਤਰੀ ਨੇ 50,000 ਮੀਟ੍ਰਿਕ ਟਨ ਦੇ ਟੈਂਡਰ ਸਬੰਧੀ ਪ੍ਰਸ਼ਾਸਨ ‘ਤੇ ਦਬਾਅ ਪਾਇਆ, ਜਦੋਂ ਕਿ ਮੰਤਰੀ 20,000 ਮੀਟ੍ਰਿਕ ਟਨ ਦਾ ਟੈਂਡਰ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ, ਬਾਕੀ ਹਿੱਸਾ ਕਿਸੇ ਹੋਰ ਵਿਅਕਤੀ ਨੂੰ ਦੇ ਦਿੱਤਾ ਗਿਆ। ਨਤੀਜੇ ਵਜੋਂ, ਟੈਂਡਰ ਪ੍ਰਕਿਰਿਆ ਵਿੱਚ ਲਗਭਗ ਅੱਠ ਮਹੀਨੇ ਦੀ ਦੇਰੀ ਹੋ ਗਈ।ਔਜਲਾ ਨੇ ਅੱਗੇ ਦੱਸਿਆ ਕਿ ਜਿਸ ਵਿਅਕਤੀ ਗਗਨਦੀਪ ਸਿੰਘ ਨੂੰ ਟੈਂਡਰ ਮਿ ਲਿਆ ਸੀ , ਉਸਨੂੰ ਕਥਿਤ ਤੌਰ ‘ਤੇ ਮੰਤਰੀ ਵੱਲੋਂ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ । ਉਨ੍ਹਾਂ ਨੇ ਕਿਹਾ ਕਿ ਗਗਨਦੀਪ ਸਿੰਘ ਨੂੰ ਉਸ ਦੇ ਪਰਿਵਾਰ ਸਮੇਤ ਗੰਭੀਰ ਨਤੀਜੇ ਭੁਗਤਣ ਦ ਚੇਤਾਵਨੀ ਦਿੱਤੀ ਗਈ , ਜਿਸਦੇ ਚਲਦਿਆ ਉਸਨੇ ਕਥਿਤ ਤੌਰ ‘ਤੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ । ਕਾਂਗਰਸ ਸੰਸਦ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੀ ਜਾਂਚ ਐਨ.ਆਈ.ਏ. ਨਾਲ ਕਰਵਾਈ ਜਾਵੇ ।
SikhDiary