ਸੋਨਾ ਤੇ ਚਾਂਦੀ ਦੀਆਂ ਘਟੀਆਂ ਕੀਮਤਾਂ
ਪੰਜਾਬ: ਸੋਨਾ ਅਤੇ ਚਾਂਦੀ ਖਰੀਦਣ ਦੀ ਇੱਛਾ ਰੱਖਣ ਵਾਲਿਆਂ ਲਈ ਰਾਹਤ ਭਰੀ ਖ਼ਬਰ ਆਈ ਹੈ। ਜਲੰਧਰ ਬੁਲੀਅਨ ਐਸੋਸੀਏਸ਼ਨ ਦੇ ਅਨੁਸਾਰ, ਸੋਨੇ ਅਤੇ ਚਾਂਦੀ ਦੋਵਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।24 ਕੈਰੇਟ ਸੋਨੇ ਦੀ ਕੀਮਤ ਘੱਟ ਕੇ 1,43,000 ਰੁਪਏ ਰਹਿ ਗਈ ਹੈ ,ਜੋ ਸ਼ਨੀਵਾਰ ਨੂੰ 148,100 ਰੁਪਏ ਸੀ । ਇਸ ਦੇ ਨਾਲ ਹੀ , 22 ਕੈਰੇਟ ਸੋਨਾ ਵੀ ਸਸਤਾ ਹੋ ਕੇ 1,32,990 ਰੁਪਏ ‘ਤੇ ਆ ਗਿਆ ਹੈ ,ਜੋ ਪਹਿਲਾਂ 1,37,730 ਰੁਪਏ ਸੀ । ਇਸ ਤੋਂ ਇਲਾਵਾ ਚਾਂਦੀ ਦੀ ਕੀਮਤ ਵਿੱਚ ਵੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ । ਚਾਂਦੀ ਹੁਣ 2,22,000 ਰੁਪਏ ਪ੍ਰਤੀ ਕਿਲੋ ਹੋ ਗਈ ਹੈ , ਜੋ ਪਹਿਲਾਂ 2,45,700 ਰੁਪਏ ਸੀ । ਕੁੱਲ ਮਿਲਾ ਕੇ , ਸੋਨਾ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਬਾਜ਼ਾਰ ਵਿੱਚ ਖਰੀਦਦਾਰਾਂ ਨੂੰ ਕਾਫ਼ੀ ਰਾਹਤ ਦਿੱਤੀ ਹੈ।ਇਸ ਦੌਰਾਨ, ਮਲਟੀ ਕਮੋਡਿਟੀ ਐਕਸਚੇਂਜ ਵਿੱਚ ਅੱਜ ਸਥਿਤੀ ਇੱਕ ਵੱਡੇ ਝਟਕੇ ਤੋਂ ਘੱਟ ਨਹੀਂ ਸੀ, ਕਿਉਂਕਿ ਸੋਨਾ ਅਤੇ ਚਾਂਦੀ ਦੋਵੇਂ ਆਪਣੇ ਰਿਕਾਰਡ ਉੱਚੇ ਪੱਧਰ ਤੋਂ ਡਿੱਗ ਗਏ ਹਨ।ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਅਪ੍ਰੈਲ ਦੇ ਇਕਰਾਰਨਾਮੇ ਲਈ ਸੋਨੇ ਦੀ ਕੀਮਤ ਲਗਭਗ 5% ਡਿੱਗ ਗਈ, ਜਿਸ ਨਾਲ 7,000 ਰੁਪਏ ਤੋਂ ਵੱਧ ਦੀ ਵੱਡੀ ਗਿਰਾਵਟ ਆਈ। ਕੁਝ ਦਿਨ ਪਹਿਲਾਂ ਜੋ ਸੋਨਾ 150,000 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ, ਉਹ ਹੁਣ 137,462 ਰੁੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਘੁੰਮ ਰਿਹਾ ਹੈ। ਚਾਂਦੀ ਲਈ ਸੰਭਾਵਨਾ ਹੋਰ ਵੀ ਖ਼ਤਰਨਾਕ ਜਾਪਦੀ ਸੀ। ਉਦਯੋਗਿਕ ਮੰਗ ਵਿੱਚ ਅਚਾਨਕ ਗਿਰਾਵਟ ਅਤੇ ਵਿਸ਼ਵ ਬਾਜ਼ਾਰਾਂ ਦੇ ਦਬਾਅ ਨੇ ਚਾਂਦੀ ਨੂੰ ਲਗਭਗ 6% ਹੇਠਾਂ ਧੱਕ ਦਿੱਤਾ। ਇੱਕ ਹੀ ਦਿਨ ਵਿੱਚ, ਚਾਂਦੀ ਦੀ ਕੀਮਤ 13,000 ਰੁਪਏ ਤੋਂ ਵੱਧ ਡਿੱਗ ਕੇ 213,290 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ।
SikhDiary