ਪ੍ਰਕਾਸ਼ ਪੁਰਬ: ਪੰਜਾਬ ’ਚ ਚਾਰ ਮਹੀਨੇ ਚੱਲਣਗੇ ਲਾਈਟ ਐਂਡ ਸਾਊਂਡ ਸ਼ੋਅ

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਚੰਡੀਗੜ੍ਹ ਸਮੇਤ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿੱਚ 26 ਥਾਵਾਂ ’ਤੇ ਕਰਵਾਏ ਜਾਣਗੇ। ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਦੀ ਸ਼ੁਰੂਆਤ 7 ਅਕਤੂਬਰ ਤੋਂ ਹੋ ਰਹੀ ਹੈ। ਮੁਹਾਲੀ ਦੇ ਸੈਕਟਰ-78 ਸਥਿਤ ਖੇਡ ਸਟੇਡੀਅਮ ’ਚ 7 ਤੋਂ 9 ਅਕਤੂਬਰ ਤੱਕ ਡਿਜੀਟਲ ਅਜਾਇਬਘਰ ਸਥਾਪਤ ਕੀਤਾ ਜਾਵੇਗਾ ਜੋ ਲੋਕਾਂ ਦੇ ਵੇਖਣ ਲਈ ਸਵੇਰੇ 6.30 ਤੋਂ ਸ਼ਾਮ 6.00 ਵਜੇ ਤੱਕ ਖੁੱਲ੍ਹਾ ਰਹੇਗਾ। ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਵੱਲੋਂ ਇਸ ਸ਼ੋਅ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਚਾਰ ਮਹੀਨੇ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਮੁਹਾਲੀ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁਹਾਲੀ ਤੋਂ ਸ਼ਾਮ 6 ਵਜੇ ਕਰਨਗੇ। ਪਹਿਲੇ ਅਤੇ ਆਖ਼ਰੀ ਦਿਨ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਝਾਤ ਪਾਉਂਦਾ ਲਾਈਟ ਐਂਡ ਸਾਊਂਡ ਸ਼ੋਅ ਚੱਲੇਗਾ। 11 ਤੋਂ 13 ਅਕਤੂਬਰ ਨੂੰ ਪੀਏਯੂ ਗਰਾਊਂਡ ਲੁਧਿਆਣਾ, 15 ਤੋਂ 17 ਅਕਤੂਬਰ ਨੂੰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, 19 ਤੋਂ 21 ਨੂੰ ਆਈਐੱਫਐਸ ਕਾਲਜ ਘੱਲ ਕਲਾਂ ਮੋਗਾ, 23 ਤੋਂ 25 ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ, 1 ਤੋਂ 3 ਨਵੰਬਰ ਨੂੰ ਵੀਵੀਆਈਪੀ ਪਾਰਕਿੰਗ ਸੁਲਤਾਨਪੁਰ ਲੋਧੀ, 5 ਤੋਂ 7 ਨਵੰਬਰ ਨੂੰ ਬਹੁਤਕਨੀਕੀ ਕਾਲਜ ਬਟਾਲਾ, 9 ਤੋਂ 11 ਨਵੰਬਰ ਨੂੰ ਦਾਣਾ ਮੰਡੀ ਡੇਰਾ ਬਾਬਾ ਨਾਨਕ, 13 ਤੋਂ 15 ਨਵੰਬਰ ਨੂੰ ਪਠਾਨਕੋਟ ਸ਼ਹਿਰ, 17 ਤੋਂ 19 ਪੁੱਡਾ ਮੈਦਾਨ ਗੁਰਦਾਸਪੁਰ, 21 ਤੋਂ 23 ਰੌਸ਼ਨ ਮੈਦਾਨ ਹੁਸ਼ਿਆਰਪੁਰ, 25 ਤੋਂ 27 ਐੱਸਬੀਐੱਸ ਨਗਰ ਸ਼ਹਿਰ, 29 ਨਵੰਬਰ ਤੋਂ 1 ਦਸੰਬਰ ਨੂੰ ਨਹਿਰੂ ਸਟੇਡੀਅਮ ਰੋਪੜ, 3 ਤੋਂ 5 ਦਸੰਬਰ ਨੂੰ ਚੰਡੀਗੜ੍ਹ, 7 ਤੋਂ 9 ਦਸੰਬਰ ਫ਼ਤਹਿਗੜ੍ਹ ਸਾਹਿਬ, 11 ਤੋਂ 13 ਪਟਿਆਲਾ, 15 ਤੋਂ 17 ਸੰਗਰੂਰ, 19 ਤੋਂ 21 ਦਸੰਬਰ ਬਰਨਾਲਾ, 23 ਤੋਂ 25 ਦਸੰਬਰ ਮਾਨਸਾ, 15 ਤੋਂ 17 ਜਨਵਰੀ 2020 ਨੂੰ ਬਠਿੰਡਾ, 19 ਤੋਂ 21 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ, 23 ਤੋਂ 25 ਫ਼ਾਜ਼ਿਲਕਾ, 27 ਤੋਂ 29 ਫ਼ਰੀਦਕੋਟ, 31 ਜਨਵਰੀ ਤੋਂ 2 ਫ਼ਰਵਰੀ ਨੂੰ ਫ਼ਿਰੋਜ਼ਪੁਰ, 4 ਤੋਂ 6 ਫ਼ਰਵਰੀ ਨੂੰ ਤਰਨ ਤਾਰਨ ਅਤੇ 8 ਤੋਂ 10 ਫ਼ਰਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮਿਊਜ਼ੀਅਮ ਲਗਾਏ ਜਾਣਗੇ। ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਬਣਨਗੇ ਖਿੱਚ ਦਾ ਕੇਂਦਰ ਆਪਣੀ ਕਿਸਮ ਦੇ ਪਹਿਲੇ ‘ਫ਼ਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਲੋਕਾਂ ਲਈ ਖਿੱਚ ਦਾ ਕੇਂਦਰ ਬਣਨਗੇ, ਜੋ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਇਲਾਵਾ ਪੰਜਾਬ ਦੇ 10 ਜ਼ਿਲ੍ਹਿਆਂ ਰੋਪੜ, ਹੁਸ਼ਿਆਰਪੁਰ, ਲੁਧਿਆਣਾ, ਜਲੰਧਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਸ੍ਰੀ ਅੰਮ੍ਰਿਤਸਰ ਸਾਹਿਬ, ਤਰਨ ਤਾਰਨ ਅਤੇ ਫ਼ਿਰੋਜ਼ਪੁਰ ਵਿੱਚੋਂ ਲੰਘਦੇ ਬਿਆਸ ਅਤੇ ਸਤਲੁਜ ਦਰਿਆਵਾਂ ਵਿੱਚ ਕਰਵਾਏ ਜਾਣਗੇ।