‘ਆਪ’ ਪਾਰਟੀ ਨੂੰ ਵੱਡਾ ਝਟਕਾ, ਰਜਿੰਦਰ ਸਿੰਘ ਭੁੱਲਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਲੋਹੀਆਂ ਖਾਸ : ਪੰਜਾਬ ਵਿੱਚ ਬਦਲਾਅ ਲਿਆਉਣ ਦੇ ਨਾਅਰੇ ‘ਤੇ ਚੋਣ ਪ੍ਰਚਾਰ ਕਰਨ ਵਾਲੀ ‘ਆਪ’ ਪਾਰਟੀ ਨੂੰ ਇੱਕ ਵਾਰ ਫਿਰ ਵੱਡਾ ਝਟਕਾ ਲੱਗਾ ਹੈ। ਰਿਪੋਰਟਾਂ ਅਨੁਸਾਰ, ਜਲੰਧਰ ਜ਼ਿਲ੍ਹੇ ਵਿੱਚ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਰਜਿੰਦਰ ਸਿੰਘ ਭੁੱਲਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਅਸਤੀਫ਼ੇ ਦਾ ਕਾਰਨ “ਨਿੱਜੀ ਜ਼ਿੰਮੇਵਾਰੀਆਂ” ਦੱਸਿਆ ਹੈ ,ਪਰ ਸੂਤਰਾਂ ਦਾ ਕਹਿਣਾ ਹੈ ਕਿ ਦਾਲ ਵਿੱਚ ਕੁਝ ਵੀ ਕਾਲਾ ਨਹੀਂ ਹੈ , ਬਲਕਿ ਪੂਰੀ ਦਾਲ ਹੀ ਕਾਲੀ ਹੈ । ਰਜਿੰਦਰ ਸਿੰਘ ਭੁੱਲਰ ਨੇ ਬਾਅਦ ਵਿੱਚ ਕਿਹਾ ਕਿ ਉਨ੍ਹਾਂ ਨੇ ਸਿਰਫ਼ ਪਦ ਤੋਂ ਅਸਤੀਫ਼ਾ ਦਿੱਤਾ ਹੈ ,ਪਾਰਟੀ ਤੋਂ ਨਹੀਂ , ਹਾਲਾਂਕਿ, ਰਾਜਨੀਤਿਕ ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ ਹੋਰ ਵੀ ਵਿਕੇਟ ਡਿੱਗਣਗੇ ।ਇਹ ਧਿਆਨ ਦੇਣ ਯੋਗ ਹੈ ਕਿ ਭੁੱਲਰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੇ ਅੰਦਰ ਯੂਥ ਵਿੰਗ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਖਾਸ ਤੌਰ ‘ਤੇ ਸਰਗਰਮ ਰਹੇ ਸਨ। ਸੂਤਰਾਂ ਅਨੁਸਾਰ, ਰਜਿੰਦਰ ਸਿੰਘ ਭੁੱਲਰ ਅਤੇ ਪਾਰਟੀ ‘ਤੇ ਪਾਰਟੀ ਦਾ ਦਬਾਅ ਸੀ ਪਰ ਇਸ ਦਬਾਅ ਤੋਂ ਬਚਣ ਲਈ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ ਅਤੇ ਉਹ ਖੁਦ ਨੂੰ ਨਜ਼ਰ ਅੰਦਾਜ਼ ਹੁੰਦਿਆਂ ਵੀ ਦੇਖ ਰਹੇ ਸਨ । ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ ਲੋਹੀਆਂ ਵਿੱਚ ਆਪ ਦੇ ਕਈ ਪੁਰਾਣੇ ਵਰਕਰ ਖੁਦ ਨੂੰ ਨਜ਼ਰ ਅੰਦਾਜ਼ ਹੁੰਦਿਆਂ ਦੇਖ ਕੇ ਪਹਿਲਾਂ ਹੀ ਪਾਰਟੀ ਤੋਂ ਦੂਰੀ ਬਣਾ ਚੁੱਕੇ ਹਨ ਅਤੇ ਉਹ ਪਾਰਟੀ ਦੀ ਕਿਸੇ ਵੀ ਮੀਟਿੰਗ ਵਿੱਚ ਹਿੱਸਾ ਨਹੀਂ ਲੈ ਰਹੇ ਹਨ ,ਜਦੋਂ ਕਿ ਇਸ ਸਮੇਂ ਲੋਹੀਆਂ ਵਿੱਚ ਵੀ ਦੂਜੀ ਪਾਰਟੀਆਂ ਵਿੱਚੋਂ ਆਏ ਵਰਕਰ ਹੀ ਆਪ ਦੀ ਕਮਾਨ ਸੰਭਾਲਦੇ ਦਿਖ ਰਹੇ ਹਨ ,ਜਿਸਦਾ ਇੱਕ ਉਦਾਹਰਣ ਲੋਹੀਆ ਸ਼ਹਿਰ ਵਿੱਚ ਬਣਾਏ ਗਏ ਨਵੇਂ ਸ਼ਹਿਰੀ ਪ੍ਰਧਾਨ ਸਾਹਿਬ ਸਿੰਘ ਹਨ , ਜੋ ਹੁਣ ਲੋਹੀਆ ਸ਼ਹਿਰ ਦੀ ਕਮਾਨ ਸੰਭਾਲ ਰਹੇ ਹਨ ।