ਜਲੰਧਰ ਸ਼ਹਿਰ ਦੇ ਕਈ ਪੈਟਰੋਲ ਪੰਪਾਂ ਤੇ ਹਾਈਵੇਅ ‘ਤੇ ਪੈਟਰੋਲ ਹੋਇਆ ਖ਼ਤਮ
ਜਲੰਧਰ : ਸ਼ਹਿਰ ਦੇ ਕਈ ਪੈਟਰੋਲ ਪੰਪਾਂ ਅਤੇ ਹਾਈਵੇਅ ‘ਤੇ ਪੈਟਰੋਲ ਦੀ ਘਾਟ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਜਗ੍ਹਾਂ ’ਤੇ ਲੋਕ ਪੈਟਰੋਲ ਭਰਵਾਉਣ ਪਹੁੰਚੇ ਪਰ ਖਾਲੀ ਹੱਥ ਵਾਪਸ ਪਰਤ ਆਏ। ਲੋਕਾਂ ਵਿੱਚ ਇਹ ਵੀ ਭੰਬਲਭੂਸਾ ਹੈ ਕਿ ਕੀ ਪੈਟਰੋਲ ਦੀ ਸਪਲਾਈ ਖਤਮ ਹੋ ਗਈ ਹੈ ਜਾਂ ਇਹ ਜਾਣਬੁੱਝ ਕੇ ਨਹੀਂ ਦਿੱਤੀ ਜਾ ਰਹੀ।ਇਹ ਧਿਆਨ ਦੇਣ ਯੋਗ ਹੈ ਕਿ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਈਰਾਨ ਵਿਰੁੱਧ ਜੰਗ ਦਾ ਐਲਾਨ ਕਰਨ ਤੋਂ ਬਾਅਦ, ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਖ਼ਬਰ ਤੇਜ਼ੀ ਨਾਲ ਫੈਲ ਰਹੀ ਸੀ। ਇਨ੍ਹਾਂ ਖ਼ਬਰਾ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ ਸਮੇਤ ਕਈ ਦੇਸ਼ਾਂ ਨੂੰ ਕੱਚਾ ਤੇਲ ਲਿਜਾਣ ਵਾਲੇ ਜਹਾਜ਼ਾਂ ‘ਤੇ ਹਮਲੇ ਕੀਤੇ ਜਾ ਰਹੇ ਹਨ।ਇਸ ਦੇ ਚੱਲਦੇ ਲੋਕਾਂ ਚ ਇਹ ਡਰ ਫੈਲ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਘਾਟ ਹੋ ਸਕਦੀ ਹੈ ਜਾਂ ਇਨ੍ਹਾਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਨਤੀਜੇ ਵਜੋਂ, ਬਹੁਤ ਸਾਰੇ ਲੋਕ ਪੈਟਰੋਲ ਪੰਪਾਂ ‘ਤੇ ਪੈਟਰੋਲ ਭਰਨ ਲਈ ਭੱਜਣ ਲੱਗ ਪਏ, ਜਿਸ ਕਾਰਨ ਅਜਿਹੀ ਸਥਿਤੀ ਪੈਦਾ ਹੋ ਗਈ ਕਿ ਬਹੁਤ ਸਾਰੇ ਪੰਪਾਂ ‘ਤੇ ਤੇਲ ਖਤਮ ਹੋ ਗਿਆ।
SikhDiary