ਜਲੰਧਰ ਸ਼ਹਿਰ ਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ

ਜਲੰਧਰ : ਜਲੰਧਰ ਸ਼ਹਿਰ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। 11 ਦਸੰਬਰ ਨੂੰ 66 ਕੇ.ਵੀ. ਫੋਕਲ ਪੁਆਇੰਟ ਪਾਵਰ ਹਾਊਸ ਤੋਂ ਚੱਲਦੇ 11 ਕੇ.ਵੀ. ਆਊਟਗੋਇੰਗ ਫੀਡਰ, ਬਾਬਾ ਮੋਹਨ ਦਾਸ ਨਗਰ ਫੀਡਰ ਦੀ ਸਪਲਾਈ ਮੁਰੰਮਤ ਦੇ ਕੰਮ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।ਫੀਡਰ ਦੇ ਬਿਜਲੀ ਬੰਦ ਹੋਣ ਦੇ ਕਾਰਨ ਵੀਨਸ ਵੈਲੀ, ਬਾਬਾ ਮੋਹਨ ਦਾਸ ਨਗਰ, ਅੰਮ੍ਰਿਤ ਵਿਹਾਰ, ਨਿਊ ਅੰਮ੍ਰਿਤ ਵਿਹਾਰ, ਤ੍ਰਿਲੋਕ ਐਵੇਨਿਊ, ਖੰਡਾਲਾ ਫਾਰਮ, ਬਾਬਾ ਈਸ਼ਰ ਦਾਸ ਕਲੋਨੀ, ਬਸੰਤ ਕੁੰਜ, ਸਰਾਭਾ ਨਗਰ, ਤੂਰ ਐਨਕਲੇਵ ਫੇਜ਼-3 ਅਤੇ ਪਿੰਡ ਸਲੇਮਪੁਰ ਮੁਸਲਿਮਾਨਾ ਸਮੇਤ ਆਲੇ ਦੁਆਲੇ ਦੇ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ।