ਬੀ.ਐਸ.ਐਫ. ਨੇ ਸਰਹੱਦੀ ਪਿੰਡ ‘ਚ ਡਰੋਨ ਤੇ ਪਿਸਤੌਲ ਦੇ ਪੁਰਜ਼ੇ ਕੀਤੇ ਜ਼ਬਤ
ਅੰਮ੍ਰਿਤਸਰ: ਸਰਹੱਦੀ ਇਲਾਕਿਆਂ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਡਰੋਨਾਂ ਦੀ ਆਵਾਜਾਈ ਵਿੱਚ ਵਾਧਾ ਦੇਖਿਆ ਗਿਆ ਹੈ। ਹਾਲ ਹੀ ਵਿੱਚ, ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਟੀਮ ਨੇ ਸਰਹੱਦੀ ਪਿੰਡ ਚੱਕ ਅੱਲ੍ਹਾ ਬਖਸ਼ ਵਿੱਚ ਡਰੋਨ ਅਤੇ ਪਿਸਤੌਲ ਦੇ ਪੁਰਜ਼ੇ ਜ਼ਬਤ ਕੀਤੇ ਹਨ।ਪਿਛਲੇ ਕਈ ਮਹੀਨਿਆਂ ਤੋਂ ਇਹ ਦੇਖਿਆ ਗਿਆ ਹੈ ਕਿ ਪਹਿਲਾਂ ਤਸਕਰ ਡਰੋਨ ਰਾਹੀਂ ਸਿਰਫ਼ ਹੈਰੋਇਨ ਅਤੇ ਹਥਿਆਰਾਂ ਦੀ ਦਰਾਮਦ ਕਰਦੇ ਸਨ ਪਰ ਹੁਣ ਉਨ੍ਹਾਂ ਨੇ ਹਥਿਆਰਾਂ ਦੇ ਪੁਰਜ਼ੇ ਵੀ ਦਰਾਮਦ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਕਿਸੇ ਤਸਕਰ ਦੀ ਪਿਸਤੌਲ ਖਰਾਬ ਹੋ ਗਈ ਹੋਵੇਗੀ ਅਤੇ ਮੁਰੰਮਤ ਦੇ ਲਈ ਪਾਕਿਸਤਾਨ ਤੋਂ ਪਿਸਤੌਲ ਦੇ ਪੁਰਜ਼ੇ ਮੰਗਵਾਏ ਗਏ ਹੋਣਗੇ, ਕਿਉਂਕਿ ਕਾਨੂੰਨੀ ਤੌਰ ‘ਤੇ ਕਿਸੇ ਵੀ ਡੀਲਰ ਤੋਂ ਹਥਿਆਰਾਂ ਦੀ ਮੁਰੰਮਤ ਨਹੀਂ ਕੀਤੀ ਜਾ ਸਕਦੀ।
SikhDiary