ਰੇਲਵੇ ਨੇ ਰੇਲ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਕਈ ਮਹੱਤਵਪੂਰਨ ਟ੍ਰੇਨ ਨੂੰ ਅਸਥਾਈ ਤੌਰ ‘ਤੇ ਰੱਦ ਕਰਨ ਦਾ ਕੀਤਾ ਫ਼ੈਸਲਾ

ਅੰਮ੍ਰਿਤਸਰ : ਆਉਣ ਵਾਲੇ ਦਿਨਾਂ ਵਿੱਚ ਧੁੰਦ ਕਾਰਨ ਦ੍ਰਿਸ਼ਟੀ ਕਾਫ਼ੀ ਘੱਟ ਹੋ ਸਕਦੀ ਹੈ। ਇਸ ਨਾਲ ਰੇਲ ਹਾਦਸੇ ਹੋ ਸਕਦੇ ਹਨ। ਇਸੇ ਕਰਕੇ ਰੇਲਵੇ ਨੇ ਰੇਲ ਮੁਸਾਫਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਮਹੱਤਵਪੂਰਨ ਰੇਲ ਗੱਡੀਆਂ ਨੂੰ ਅਸਥਾਈ ਤੌਰ ‘ਤੇ ਰੱਦ ਕਰਨ ਦਾ ਫ਼ੈਸਲਾ ਲਿਆ ਹੈ।ਇਹ ਅਸਥਾਈ ਤੌਰ ‘ਤੇ ਰੱਦ ਹੋਇਆ ਰੇਲਗੱਡੀਆਂ1 ਦਸੰਬਰ 2025 ਤੋਂ ਲੈ ਕੇ 3 ਮਾਰਚ 2026 ਤੱਕ ਅਸਰ ਰਹੇਗਾ। ਇਹਨਾਂ ਵਿੱਚੋਂ ਪੰਜਾਬ ਨਾਲ ਜੁੜੀਆਂ ਜਿਹੜੀਆਂ ਗੱਡੀਆਂ ਨੂੰ ਅਸਥਾਈ ਤੌਰ ‘ਤੇ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ, ਉਹਨਾਂ ਵਿੱਚੋਂ ਗੱਡੀ ਨੰਬਰ 14617 (ਪੂਰਨੀਆਂ ਕੋਰਟ ਤੋਂ ਅੰਮ੍ਰਿਤਸਰ ਚੱਲਣ ਵਾਲੀ) ਗੱਡੀ 3 ਦਸੰਬਰ ਤੋਂ ਲੈ ਕੇ 2 ਮਾਰਚ ਤੱਕ ਰੱਦ ਕੀਤੀ ਗਈ ਹੈ। ਟ੍ਰੇਨ ਨੰਬਰ-14618 (ਅੰਮ੍ਰਿਤਸਰ ਤੋਂ ਪੂਰਨੀਆ ਕੋਰਟ ਚੱਲਣ ਵਾਲੀ) 1 ਦਸੰਬਰ ਤੋਂ ਲੈ ਕੇ 28 ਫਰਵਰੀ ਤੱਕ ਰੱਦ ਰਹੇਗੀ। ਇਸੇ ਤਰ੍ਹਾਂ, ਗੱਡੀ ਨੰਬਰ-15903 (ਡਿਬਰੂਗੜ੍ਹ -ਚੰਡੀਗੜ੍ਹ ਦੇ ਵਿਚਕਾਰ ਚੱਲਣ ਵਾਲੀ ਗੱਡੀ) 1 ਦਸੰਬਰ ਤੋਂ ਲੈ ਕੇ 27 ਫਰਵਰੀ ਤੱਕ, ਗੱਡੀ ਨੰਬਰ 15904 (ਚੰਡੀਗੜ੍ਹ-ਡਿਬਰੂਗੜ੍ਹ ਦੇ ਵਿਚਕਾਰ ਚੱਲਣ ਵਾਲੀ ਗੱਡੀ) 3 ਦਸੰਬਰ ਤੋਂ ਲੈ ਕੇ 1 ਮਾਰਚ ਤੱਕ, ਗੱਡੀ ਨੰਬਰ-18103 (ਟਾਟਾ ਨਗਰ-ਅੰਮ੍ਰਿਤਸਰ ਦੇ ਵਿਚਕਾਰ ਚੱਲਣ ਵਾਲੀ ਗੱਡੀ) 1 ਦਸੰਬਰ ਤੋਂ ਲੈ ਕੇ 25 ਫਰਵਰੀ ਤੱਕ, ਗੱਡੀ ਨੰਬਰ 18104 (ਅੰਮ੍ਰਿਤਸਰ-ਟਾਟਾ ਨਗਰ ਦੇ ਵਿਚਕਾਰ ਚੱਲਣ ਵਾਲੀ ਗੱਡੀ) 3 ਦਸੰਬਰ ਤੋਂ 27 ਫਰਵਰੀ ਤੱਕ ਰੱਦ ਰਹੇਗੀ।