ਸਿੱਖ ਜਥੇ ਨਾਲ ਪਾਕਿਸਤਾਨ ਗਈ ਔਰਤ ਦਾ ਇੱਕ ਨਵਾਂ ਵੀਡੀਓ ਆਇਆ ਸਾਹਮਣੇ
ਪੰਜਾਬ : ਭਾਰਤ ਵਿੱਚ ਸਿੱਖ ਜਥੇ ਨਾਲ ਪਾਕਿਸਤਾਨ ਗਈ ਔਰਤ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ , ਜਿਸ ਵਿੱਚ ਉਹ ਇਸਲਾਮ ਕਬੂਲ ਕਰਦੀ ਦਿਖ ਰਹੀ ਹੈ । ਪਾਕਿਸਤਾਨ ਵਿੱਚ ਵਿਆਹ ਕਰਨ ਵਾਲੀ ਭਾਰਤੀ ਔਰਤ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੁੰਦੀ ਦਿਖ ਰਹੀ ਹੈ ਕਿ ਉਕਤ ਔਰਤ ਨੇ ਪਾਕਿਸਤਾਨ ਵਿੱਚ ਧਰਮ ਪਰਿਵਰਤਨ ਕਰ ਵਿਆਹ ਕਰ ਲਿਆ ਹੈ।ਦਰਅਸਲ ਸੋਸ਼ਲ ਮੀਡੀਆ ‘ਤੇ ਉੱਕਤ ਔਰਤ ਦਾ ਇੱਕ ਨਵਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਸਰਬਜੀਤ ਕੌਰ ਵਿਆਹ ਕਬੂਲ ਕਰਨ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ । ਔਰਤ ਦਾ ਕਹਿਣਾ ਹੈ ਕਿ ਉਹ ਉਕਤ ਨੌਜਵਾਨ ਨੂੰ ਪਿਛਲੇ ਨੌਂ ਸਾਲਾਂ ਤੋਂ ਜਾਣਦੀ ਹੈ ਅਤੇ ਆਪਣੀ ਮਰਜ਼ੀ ਨਾਲ ਉਸ ਨਾਲ ਵਿਆਹ ਕਰ ਰਹੀ ਹੈ । ਉਕਤ ਵੀਡੀਓ ਸਾਹਮਣੇ ਆਉਣ ਨਾਲ ਇਸ ਗੱਲ ਦੀ ਪੂਰੀ ਪੁਸ਼ਟੀ ਹੋ ਗਈ ਹੈ ਕਿ ਉਕਤ ਔਤਰ ਨੇ ਪਾਕਿਸਤਾਨ ਵਿੱਚ ਵਿਆਹ ਕਰ ਲਿਆ ਹੈ ।ਦੱਸ ਦੇਈਏ ਕਿ ਔਰਤ ਪਾਕਿਸਤਾਨ ਦਰਸ਼ਨ ਕਰਨ ਗਏ ਜੱਥੇ ਵਿੱਚ ਸ਼ਾਮਲ ਸੀ , ਜੋ ਕਿ ਵਾਪਸ ਭਾਰਤ ਨਹੀਂ ਆਈ । ਔਰਤ ਦੇ ਵਾਪਸ ਨਾ ਆਉਣ ਕਰਕੇ ਜਾਂਚ ਏਜੰਸੀਆਂ ਵਿੱਚ ਹੜਕੰਪ ਮਚ ਗਿਆ ਅਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਔਰਤ ਨੇ ਪਾਕਿਸਤਾਨ ਵਿੱਚ ਵਿਆਹ ਕਰ ਲਿਆ ਹੈ ।ਸਰਬਜੀਤ ਕੌਰ ਕਪੂਰਥਲਾ ਵਿੱਚ ਸਥਿਤ ਇੱਕ ਪਿੰਡ ਦੀ ਰਹਿਣ ਵਾਲੀ ਹੈੈ।
SikhDiary