ਜਲੰਧਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

ਜਲੰਧਰ: ਪੰਜਾਬ ਵਿੱਚ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਆਏ ਦਿਨ ਸ਼ਹਿਰ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ । ਅੱਜ ਵੀ ਜਲੰਧਰ ਦੇ ਕਈ ਸਕੂਲਾਂ ਨੂੰ ਈ-ਮੇਲ ਰਾਹੀਂ ਇਹ ਧਮਕੀਆਂ ਮਿਲਿਆ ਹਨ ਜਿਸ ਨੇ ਹਲਚਲ ਮਚਾ ਦਿੱਤੀ ਹੈ। ਨਵੀਂ ਈ-ਮੇਲ ਵਿੱਚ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲੀ ਹੈ ਜਿਨ੍ਹਾਂ ਵਿੱਚ ਇਹ ਸਕੂਲ ਸ਼ਾਮਲ ਹਨ ।1. ਸੰਸਕ੍ਰਿਤੀ ਕੇ.ਐਮ.ਵੀ. ਸਕੂਲ2.ਬ੍ਰਿਟਿਸ਼ ਓਲੀਵੀਆ ਸਕੂਲ3. ਸੀ.ਜੀ.ਐਸ. ਪਬਲਿਕ ਸਕੂਲ4. ਆਈ.ਵੀ.ਵਾਈ. ਵਰਲਡ ਸਕੂਲਇਹ ਜਲੰਧਰ ਦੇ ਉਹ ਸਕੂਲ ਹਨ ਜਿਨ੍ਹਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ । ਇਸ ਤੋਂ ਪਹਿਲਾਂ ਕੈਂਬਰਿਜ ਸਕੂਲ, ਐਮ.ਜੀ.ਐਨ. ਸਕੂਲ ਅਤੇ ਪੁਲਿਸ ਡੀ.ਏ.ਵੀ. ਸਕੂਲ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਹਨ।ਧਮਕੀ ਮਿਲਣ ‘ਤੇ, ਪੁਲਿਸ ਅਤੇ ਬੰਬ ਨਿਰੋਧਕ ਦਸਤਾ ਤੁਰੰਤ ਮੌਕੇ ‘ਤੇ ਪਹੁੰਚ ਗਿਆ। ਸਾਰੇ ਸਕੂਲਾਂ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਖੁਸ਼ਕਿਸਮਤੀ ਨਾਲ, ਅੱਜ ਛੁੱਟੀ ਹੋਣ ਕਾਰਨ, ਸਕੂਲਾਂ ਵਿੱਚ ਕੋਈ ਵੀ ਬੱਚਾ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ , 1 ਫਰਵਰੀ ਨੂੰ ਜਲੰਧਰ ਆਉਣ ਵਾਲੇ ਦੱਸੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ, ਪ੍ਰਸ਼ਾਸਨ ਹਾਈ ਅਲਰਟ ‘ਤੇ ਹੈ। ਪੁਲਿਸ ਈ-ਮੇਲ ਭੇਜਣ ਵਾਲੇ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ ਅਤੇ ਜਾਂਚ ਜਾਰੀ ਹੈ।