ਗਰੀਬ ਸਿੱਖਾਂ ਨਾਲ ਰੱਜ ਕੇ ਕੀਤਾ ਜਾ ਰਿਹਾ ਹੈ ਧੱਕਾ, ਕੋਈ ਨਹੀਂ ਸੁਣ ਰਿਹਾ ਇਨ੍ਹਾਂ ਵਿਚਾਰਿਆਂ ਦੀ ਫਰਿਆਦ

ਸਿੱਖਾਂ ਨਾਲ ਆਪਣੇ ਹੀ ਮੁਲਕ ਵਿਚ ਬੇਗਾਨਿਆਂ ਵਾਲਾ ਸਲੂਕ ਹੋਣ ਲੱਗਾ ਹੈ। ਇਸ ਮੁਲਕ ਵਿੱਚ ਕਾਨੂੰਨ ਸਭ ਲਈ ਬਰਾਬਰ ਨਹੀਂ ਹਨ। ਇੱਥੇ ਜੇਕਰ ਤੁਸੀਂ ਕਿਸੇ ਨੂੰ ਕਿਰਾਏ ਤੇ ਮਕਾਨ ਦੇ ਦਿੰਦੇ ਹੋ ਤਾਂ ਉਸ ਮਕਾਨ ਨੂੰ ਖਾਲੀ ਕਰਵਾਉਣਾ ਵੀ ਔਖਾ ਹੈ। ਪਰ ਸ਼ਿਲਾਂਗ ਵਿੱਚ 200 ਸਾਲ ਤੋਂ ਰਹਿ ਰਹੇ ਸਿੱਖਾਂ ਨੂੰ ਜ਼ਬਰਦਸਤੀ ਉੱਥੋਂ ਕੱਢਿਆ ਜਾ ਰਿਹਾ ਹੈ। ਭਾਵੇਂ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਪਰ ਫਿਰ ਵੀ ਪ੍ਰਸ਼ਾਸਨ ਇਨ੍ਹਾਂ ਸਿੱਖਾਂ ਤੋਂ ਮਾਲਕੀ ਦੇ ਦਸਤਾਵੇਜ਼ ਮੰਗ ਰਿਹਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਅੱਤਵਾਦੀ ਜਥੇਬੰਦੀ ਵੀ ਇਨ੍ਹਾਂ ਸਿੱਖਾਂ ਨੂੰ ਨਿਕਲ ਜਾਣ ਲਈ ਧਮਕਾ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਿੱਖਾਂ ਦੀ ਮਦਦ ਲਈ ਇੱਕ ਵਫ਼ਦ ਭੇਜਣ ਦਾ ਫ਼ੈਸਲਾ ਕੀਤਾ ਹੈ। ਇੱਥੇ ਦੀ ਹਰੀਜਨ ਕਾਲੋਨੀ ਵਿਚ ਵੱਸਦੇ ਸਿੱਖਾਂ ਨੂੰ ਅੱਤਵਾਦੀ ਜਥੇਬੰਦੀ ਅਦਾਲਤ ਤੱਕ ਪਹੁੰਚ ਕਰਨ ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦੇ ਰਹੀ ਹੈ। ਜੋ ਕਿ ਮੇਘਾਲਿਆ ਦੇ ਅਖ਼ਬਾਰਾਂ ਵਿੱਚ ਵੀ ਛੱਪ ਚੁੱਕੀ ਹੈ। ਸਿੱਖ ਇਲਾਕਿਆਂ ਵਿੱਚ ਦਫ਼ਾ 144 ਲਾਗੂ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲਗਭਗ 200 ਸਾਲ ਪਹਿਲਾਂ ਇਨ੍ਹਾਂ ਸਿੱਖਾਂ ਨੂੰ ਅੰਗਰੇਜ਼ ਲੋਕ ਉੱਥੇ ਕੰਮ ਕਰਨ ਲਈ ਲੈ ਗਏ ਸਨ। ਉਸ ਸਮੇਂ ਤੋਂ ਹੀ ਇਹ ਲੋਕ ਇੱਥੇ ਰਹਿੰਦੇ ਹਨ। ਪਰ ਹੁਣ ਸਰਕਾਰ ਇਨ੍ਹਾਂ ਨੂੰ ਉਜਾੜਨ ਦਾ ਮਨ ਬਣਾ ਚੁੱਕੀ ਹੈ।