ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2026-27 ਸੰਬੰਧੀ ਮਹੱਤਵਪੂਰਨ ਹਦਾਇਤਾਂ ਕੀਤੀਆਂ ਜਾਰੀ
ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਆਉਣ ਵਾਲੇ ਅਕਾਦਮਿਕ ਸੈਸ਼ਨ 2026-27 ਸੰਬੰਧੀ ਮਹੱਤਵਪੂਰਨ ਹਦਾਇਤਾਂ ਜਾਰੀ ਕੀਤੀਆਂ ਹਨ। ਬੋਰਡ ਵੱਲੋਂ ਜਾਰੀ ਪੱਤਰ ਦੇ ਅਨੁਸਾਰ ਕੁਝ ਜਮਾਤਾਂ ਅਤੇ ਵਿਸ਼ਿਆਂ ਦੀਆਂ ਕਿਤਾਬਾਂ ਬਦਲੀਆਂ ਜਾ ਰਹੀਆਂ ਹਨ। ਹਾਲਾਂਕਿ, ਜਦੋਂ ਤੱਕ ਨਵੀਆਂ ਕਿਤਾਬਾਂ ਤਿਆਰ ਹੋਣ ਤੱਕ ਫਿਲਹਾਲ ਸਕੂਲਾਂ ਵਿੱਚ ਸਿਰਫ਼ ਪੁਰਾਣੀਆਂ ਪਾਠ ਪੁਸਤਕਾਂ ਦੀ ਵਰਤੋਂ ਕਰਕੇ ਪੜ੍ਹਾਈ ਜਾਰੀ ਰਹੇਗੀ।ਬੋਰਡ ਨੇ ਕਿਹਾ ਹੈ ਕਿ ਨਵੀਆਂ ਪਾਠ-ਪੁਸਤਕਾਂ ਐਸ.ਸੀ.ਈ.ਆਰ.ਟੀ. ਪੈਟਰਨ ਦੇ ਅਨੁਸਾਰ ਤਿਆਰ ਕੀਤੀ ਜਾ ਰਹੀ ਹੈ ਜਾਰੀ ਕੀਤੀ ਗਈ ਸੂਚੀ ਅਨੁਸਾਰ ਦੂਜੀ ਜਮਾਤ ਦੀਆਂ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਦੀ ਨਵੀਂ ਕਿਤਾਬਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਕੰਪਿਊਟਰ ਵਿਗਿਆਨ ਅਤੇ ਉੱਦਮਤਾ ਨਾਲ ਸਬੰਧਤ ਵਿਦਿਆਰਥੀ ਵਰਕਬੁੱਕਾਂ ਅਤੇ ਅਧਿਆਪਕ ਮੈਨੂਅਲ ਸਮੇਤ ਕੁਝ ਹੋਰ ਵਿਸ਼ਿਆਂ ਦੀਆਂ ਕਿਤਾਬਾਂ ਵਿੱਚ ਵੀ ਬਦਲਾਅ ਕੀਤੇ ਜਾ ਰਹੇ ਹਨ।ਪੀਐਸਈਬੀ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਨਵੀਆਂ ਪਾਠ-ਪੁਸਤਕਾਂ ਨੂੰ ਅਧਿਕਾਰਤ ਤੌਰ ‘ਤੇ ਲਾਗੂ ਨਹੀਂ ਹੁੰਦਾ, ਉਦੋਂ ਤੱਕ ਮੌਜੂਦਾ ਕਿਤਾਬਾਂ ਤੋਂ ਹੀ ਪੜ੍ਹਾਉਣਾ ਜਾਰੀ ਰੱਖਣਾ ਚਾਹੀਦਾ ਹੈ। ਬੋਰਡ ਨੇ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਉਹ 2025-26 ਅਕਾਦਮਿਕ ਸਾਲ ਤੋਂ ਪੁਰਾਣੀਆਂ ਪਾਠ-ਪੁਸਤਕਾਂ ਨੂੰ ਦੁਬਾਰਾ ਸਪਲਾਈ ਨਾ ਕਰਨ, ਕਿਉਂਕਿ ਸਬੰਧਤ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਨੂੰ 2026-27 ਅਕਾਦਮਿਕ ਸਾਲ ਤੋਂ ਬਦਲੀ ਜਾਣੀ ਹੈ। ਬੋਰਡ ਦੇ ਇਨ੍ਹਾਂ ਨਿਰਦੇਸ਼ਾਂ ਤੋਂ ਬਾਅਦ, ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਨੂੰ ਨਵੀਆਂ ਕਿਤਾਬਾਂ ਸੰਬੰਧੀ ਸਿਰਫ਼ ਅਧਿਕਾਰਤ ਜਾਣਕਾਰੀ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
SikhDiary