ਪੰਜਾਬੀ ਗਾਇਕ ਪ੍ਰੇਮ ਢਿੱਲੋਂ ਖ਼ਿਲਾਫ਼ ਕੇਸ ਦਰਜ ਦੀ ਮੰਗ , ਜਾਣੋ ਕੀ ਹੈ ਪੂਰਾ ਮਾਮਲਾ ?

ਪੰਜਾਬ: ਪੰਜਾਬੀ ਗੀਤਾਂ ਦੇ ਜ਼ਰੀਏ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਜਿੱਥੇ ਪਹਿਲਾਂ ਲੱਗਦੇ ਰਹੇ ਹਨ, ਉੱਥੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ, ਇੱਕ ਪੰਜਾਬੀ ਗਾਇਕ ‘ਤੇ ਅਫੀਮ ਰੱਖਣ ਅਤੇ ਸੇਵਨ ਕਰਨ ਦਾ ਦੋਸ਼ ਲਗਾਇਆ ਗਿਆ ਹੈ।ਦੋਸ਼ ਹੈ ਕਿ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੂੰ ਚੰਡੀਗੜ੍ਹ ਵਿੱਚ ਲਗਭਗ 40 ਗ੍ਰਾਮ ਅਫੀਮ ਲੈ ਕੇ ਜਾਂਦੇ ਅਤੇ ਸੇਵਨ ਕਰਦੇ ਦੇਖਿਆ ਗਿਆ। ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਗਾਇਕ ਦੇ ਹੱਥ ਵਿੱਚ ਜੋ ਕਾਲੇ ਰੰਗ ਦੀ ਚੀਜ਼ ਦਿਖਾਈ ਦੇ ਰਹੀ ਹੈ ,ਉਹ ਅਫੀਮ ਸੀ । ਸ਼ਿਕਾਇਤ ਦੇਣ ਵਾਲੇ ਵਿਅਕਤੀ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ।ਉਸਨੇ ਇਹ ਵੀ ਕਿਹਾ ਕਿ ਜੇਕਰ ਇਹ ਪਦਾਰਥ ਅਫੀਮ ਨਹੀਂ ਹੈ, ਤਾਂ ਪ੍ਰੇਮ ਢਿੱਲੋਂ ਦਾ ਡਰੱਗ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਇਸ ਮਾਮਲੇ ਸਬੰਧੀ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਫਿਲਹਾਲ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਇਹ ਮੁੱਦਾ ਚਰਚਾ ਅਧੀਨ ਹੈ।