ਕਾਂਗਰਸੀ ਵਿਧਾਇਕ ਬਿਕਰਮ ਚੌਧਰੀ ਦੇ ਰਿਸ਼ਤੇਦਾਰ ਦੇ ਘਰ ’ਚ ਲੱਗੀ ਭਿਆਨਕ ਅੱਗ, 1 ਔਰਤ ਦੀ ਮੌਤ
ਜਲੰਧਰ : ਵਿਜੇ ਨਗਰ ਵਿੱਚ ਬੀਤੀ ਰਾਤ ਨੂੰ ਕਾਂਗਰਸੀ ਵਿਧਾਇਕ ਬਿਕਰਮ ਚੌਧਰੀ ਦੇ ਘਰ ਦੇ ਨਾਲ ਲੱਗਦੇ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਅੱਗ ਲੱਗ ਗਈ। ਕਮਰੇ ਵਿੱਚ ਪੀਵੀਸੀ ਸ਼ੀਟਾ ਲੱਗਣ ਹੋਣ ਦੇ ਕਾਰਨ ਕੁਝ ਮਿੰਟਾਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੇ ਦੌਰਾਨ ਕਮਰੇ ਵਿੱਚ ਮੌਜੂਦ ਮਾਨਸਿਕ ਤੌਰ ‘ਤੇ ਬਿਮਾਰ 30 ਸਾਲਾ ਔਰਤ ਬਿਸਤਰੇ ‘ਤੇ ਆਰਾਮ ਕਰ ਰਹੀ ਸੀ, ਪਰੰਤੂ ਉਹ ਮਾਨਸਿਕ ਤੌਰ ‘ਤੇ ਅਸਵੱਸਥ ਹੋਣ ਕਾਰਨ ਉਹ ਸ਼ੋਰ ਨਹੀਂ ਮਚਾ ਸਕੀ ਅਤੇ ਅੱਗ ਦੀ ਚਪੇਟ ਵਿੱਚ ਆ ਗਈ। ਪਰਿਵਾਰ ਨੂੰ ਅੱਗ ਲੱਗਣ ਦੀ ਸੂਚਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਫਾਇਰ ਬ੍ਰਿਗੇਡ ਅਤੇ ਥਾਣਾ 4 ਦੀ ਪੁਲਿਸ ਨੂੰ ਬੁਲਾਇਆ ਅਤੇ ਖੁਦ ਅੱਗ ‘ਤੇ ਕਾਬੂ ਪਾਉਣ ਵਿੱਚ ਲੱਗ ਗਏ।ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਕਾਫ਼ੀ ਮੁਸ਼ਕਲਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ, ਪਰ ਅੱਗ ’ਤੇ ਕਾਬੂ ਪਾਏ ਜਾਣ ਤੱਕ ਕਮਰੇ ਦਾ ਅੰਦਰ ਪਿਆ ਸਾਮਾਨ ਸੜ ਕੇ ਰਾਖ ਹੋ ਚੁੱਕਾ ਸੀ ਅਤੇ ਅੱਗ ਨਾਲ ਝੁਲਸਣ ਦੇ ਕਾਰਨ 30 ਸਾਲਾ ਰੁਬਿਕਾ ਦੀ ਮੌਤ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਵਿਜੈ ਨਗਰ ਵਿੱਚ ਕਾਂਗਰਸੀ ਵਿਧਾਇਕ ਬਿਕਰਮ ਚੌਧਰੀ ਦਾ ਘਰ ਹੈ ਅਤੇ ਉਨ੍ਹਾਂ ਦੇ ਘਰ ਦੇ ਨਾਲ ਉਨ੍ਹਾਂ ਦੇ ਰਿਸ਼ਤੇਦਾਰ ਦੇ ਪੁੱਤਰ ਦਾ ਘਰ ਹੈ। ਕੁਝ ਸਮਾਂ ਪਹਿਲਾਂ ਤਾਏ ਦੇ ਪੁੱਤਰ ਮੋਹਿਤ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਪਤਨੀ ਸਿਮਰਤ ਕੌਰ ਦੋਹਾਂ ਬੱਚੀਆਂ ਦੇ ਨਾਲ ਘਰ ਰਹਿੰਦੀ ਹੈ ਅਤੇ ਉਨ੍ਹਾਂ ਦਾ ਪਾਲਣ ਪੋਸ਼ਣ ਕਰਦੀ ਸੀ। ਉਹ ਸੋਮਵਾਰ ਰਾਤ ਉਹ ਘਰ ਵਿੱਚ ਮੌਜੂਦ ਸੀ ਪਰ ਰਾਤ ਨੂੰ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ।
SikhDiary