ਕਰਨਲ ਪੁਸ਼ਪਿੰਦਰ ਬਾਠ ਤੇ ਉਨ੍ਹਾਂ ਦੇ ਪੁੱਤਰ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੰਜ ਪੁਲਿਸ ਅਧਿਕਾਰੀ ਤਲਬ
ਪਟਿਆਲਾ: ਕਰਨਲ ਪੁਸ਼ਪਿੰਦਰ ਬਾਠ ਅਤੇ ਉਨ੍ਹਾਂ ਦੇ ਪੁੱਤਰ ‘ਤੇ ਹਮਲੇ ਦਾ ਬਹੁਤ ਚਰਚਿਤ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹੁਣ ਇਸ ਮਾਮਲੇ ਵਿੱਚ ਸੀ.ਬੀ.ਆਈ. ਅਦਾਲਤ ਨੇ ਆਪਣੀ ਪਕੜ ਹੋਰ ਮਜ਼ਬੂਤ ਕਰਦੇ ਹੋਏ ਮਹੱਤਵਪੂਰਨ ਕਦਮ ਚੁੱਕੇ ਹਨ। ਸੀ.ਬੀ.ਆਈ. ਨੇ ਜਾਂਚ ਦੌਰਾਨ ਪੀੜਤ ਪਰਿਵਾਰ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜ ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਹੈ ਅਤੇ 16 ਮਾਰਚ ਨੂੰ ਇਸ ਮਾਮਲੇ ਦੀ ਪਹਿਲੀ ਸੁਣਵਾਈ (ਮੁਕੱਦਮਾ) ਹੋਵੇਗੀ।ਰਿਪੋਰਟਾਂ ਅਨੁਸਾਰ, ਸੀ.ਬੀ.ਆਈ. ਨੇ ਇੰਸਪੈਕਟਰ ਰੋਨੀ ਸਿੰਘ, ਹੈਰੀ ਬੋਪਾਰਾਏ, ਹਰਜਿੰਦਰ ਸਿੰਘ ਢਿੱਲੋਂ ਅਤੇ ਸ਼ਮਿੰਦਰ ਸਿੰਘ ਨੂੰ ਇੱਕ ਕਾਂਸਟੇਬਲ ਸਮੇਤ ਤਲਬ ਕੀਤਾ ਹੈ। ਹਾਲਾਂਕਿ ਸੀ.ਬੀ.ਆਈ. ਨੇ ਜਾਂਚ ਤੋਂ ਬਾਅਦ ਚਾਰਜਸ਼ੀਟ ਤੋਂ ਧਾਰਾ 109 ਹਟਾ ਦਿੱਤੀ ਹੈ, ਪਰ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਰਿਤੂ ਬਾਠ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਹਾਲੇ ਵੀ ਜਾਰੀ ਹੈ। ਰਿਤੂ ਬਾਠ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਸਨਾਫ਼ ਨਹੀਂ ਮਿਲ ਜਾਂਦਾ ,ਉਦੋਂ ਤੱਕ ਉਹ ਕਿਸੇ ਵੀ ਕੀਮਤ ‘ਤੇ ਪਿੱਛੇ ਹਟਣ ਵਾਲਿਆਂ ਵਿਚੋਂ ਨਹੀਂ ਹੈ ਅਤੇ ਚੈਨ ਨਾਲ ਨਹੀਂ ਬੈਠਣਗੇ।
SikhDiary