ਸੰਘਣੀ ਧੁੰਦ ਕਾਰਨ ਕਲਾਨੌਰ-ਗੁਰਦਾਸਪੁਰ ਸੜਕ ‘ਤੇ ਵਾਪਰਿਆ ਵੱਡਾ ਹਾਦਸਾ
ਕਲਾਨੌਰ : ਅੱਜ ਸਵੇਰੇ, ਕਲਾਨੌਰ-ਗੁਰਦਾਸਪੁਰ ਸੜਕ ‘ਤੇ ਸਥਿਤ ਅੱਡਾ ਨਡਾਵਾਲੀ ਨੇੜੇ ਗੁਰਦਾਸਪੁਰ ਤੋਂ ਆ ਰਹੀ ਸਕੂਲ ਅਧਿਆਪਕਾਂ ਨਾਲ ਭਰੀ ਇੱਕ ਵੈਨ ਸੰਘਣੀ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ।ਹਾਦਸੇ ਵਿੱਚ ਲਗਭਗ ਇੱਕ ਦਰਜਨ ਅਧਿਆਪਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਦੇ ਅਨੁਸਾਰ, ਪਠਾਨਕੋਟ ਖੇਤਰ ਨਾਲ ਸਬੰਧਤ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਸਕੂਲਾਂ ਵਿੱਚ ਤਾਇਨਾਤ ਸਰਕਾਰੀ ਪੁਰਸ਼ ਅਤੇ ਮਹਿਲਾ ਅਧਿਆਪਕ ਆਮ ਵਾਂਗ ਵੈਨ ਰਾਹੀਂ ਫਤਿਹਗੜ੍ਹ ਚੂੜੀਆਂ ਜਾ ਰਹੇ ਸਨ।ਜਿਵੇਂ ਹੀ ਉਹ ਨਡਾਵਾਲੀ ਦੇ ਨੇੜੇ ਪਹੁੰਚੇ, ਸੰਘਣੀ ਧੁੰਦ ਕਾਰਨ ਉਨ੍ਹਾਂ ਦੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਨਾਲ ਹਾਦਸੇ ਵਿੱਚ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਵੈਨ ਵਿੱਚ ਸਵਾਰ ਅਧਿਆਪਕ ਗੰਭੀਰ ਰੂਪ ਚ ਜ਼ਖ਼ਮੀ ਹੋ ਗਏ।ਘਟਨਾ ਤੋਂ ਬਾਅਦ ਸਥਾਨਕ ਲੋਕ ਅਤੇ ਰਾਹਗੀਰ ਇਕੱਠੇ ਹੋ ਗਏ ਅਤੇ ਜ਼ਖਮੀ ਅਧਿਆਪਕਾਂ ਨੂੰ ਵੈਨ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ।
SikhDiary