ਫੋਰੈਂਸਿਕ ਜਾਂਚ ‘ਚ ਵੱਡਾ ਖੁਲਾਸਾ , ਆਤਿਸ਼ੀ ਦੀ ਵੀਡੀਓ ਨੂੰ ਕੀਤਾ ਗਿਆ ਐਡਿਟ
ਪੰਜਾਬ : ਦਿੱਲੀ ਦੀ ਆਮ ਆਦਮੀ ਪਾਰਟੀ ਦੀ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਨਾਲ ਜੁੜੇ ਵਾਇਰਲ ਵੀਡੀਓ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਅੱਜ , ਵੀਰਵਾਰ ਨੂੰ ਜਲੰਧਰ ਦੀ ਇੱਕ ਅਦਾਲਤ ਨੇ ਇੱਕ ਮਹੱਤਵਪੂਰਨ ਆਦੇਸ਼ ਜਾਰੀ ਕੀਤਾ। ਅਦਾਲਤ ਨੇ ਇੱਕ ਫੋਰੈਂਸਿਕ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੰਨਿਆ ਕਿ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਵੀਡੀਓ ਨਾਲ ਛੇੜਛਾੜ ਕੀਤੀ ਗਈ ਸੀ। ਫੋਰੈਂਸਿਕ ਜਾਂਚ ਵਿੱਚ ਖੁਲਾਸਾ ਹੋਇਆ ਕਿ ਆਤਿਸ਼ੀ ਦੀ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ।ਸੁਣਵਾਈ ਦੌਰਾਨ, ਅਦਾਲਤ ਨੇ ਇਸ ਅਧਾਰ ‘ਤੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਉਕਤ ਵੀਡੀਓ ਹਟਾਉਣ ਦੇ ਨਿਰਦੇਸ਼ ਦਿੱਤੇ ਹਨ । ਇਸ ਦੇ ਨਾਲ ਹੀ ਵੀਡੀਓ ਨੂੰ ਸਾਂਝਾ ਕਰਨ ਵਾਲੇ ਖਾਤਿਆਂ ਦੇ ਲਿੰਕ ਹਟਾਉਣ ਦੇ ਆਦੇਸ਼ ਦਿੱਤੇ ਹਨ। ਅਦਾਲਤ ਨੇ ਵੀਡੀਓ ਨੂੰ ਸਾਰੇ ਪਲੇਟਫਾਰਮਾਂ ਤੋਂ ਅਤੇ ਵੀਡੀਓ ਦੇ ਸਾਰੇ ਲਿੰਕਾ ਨੂੰ ਜਲਦੀ ਤੋਂ ਜਲਦੀ ਹਟਾਉਣ ਦਾ ਹੁਕਮ ਦਿੱਤਾ ਹੈ। ਇਸ ਦੌਰਾਨ, ਜਲੰਧਰ ਵਿੱਚ ਉਹ ਵਿਅਕਤੀ, ਜਿਸਦੀ ਸ਼ਿਕਾਇਤ ‘ਤੇ ਆਤਿਸ਼ੀ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਉਹ ਸਾਹਮਣੇ ਨਹੀਂ ਆਇਆ ਹੈ। ਸਿੱਖ ਗੁਰੂਆਂ ਦੇ ਅਪਮਾਨ ਨਾਲ ਜੁੜੇ ਦੋਸ਼ਾਂ ਨੂੰ ਲੈ ਕੇ ਸ਼ਿਕਾਇਤਕਰਤਾ, ਇਕਬਾਲ ਸਿੰਘ ਬੱਗਾ, ਜਲੰਧਰ ਦੇ ਮਿੱਠੂ ਬਸਤੀ ਖੇਤਰ ਦਾ ਨਿਵਾਸੀ ਦੱਸਿਆ ਜਾਂਦਾ ਹੈ।ਦੱਸਿਆ ਜਾ ਰਿਹਾ ਹੈ ਕਿ ਐਫ.ਆਈ.ਆਰ. ਵਿੱਚ ਦਰਜ ਦਸਤਾਵੇਜ਼ਾਂ ਵਿੱਚ ਘਰ ਨੰਬਰ 180 ਦਰਜ ਹੈ ,ਪਰ ਇਲਾਕੇ ਵਿੱਚ ਨੰਬਰ ਪਲੇਟਾਂ ਨਾਲ ਹੋਣ ਦੇ ਕਾਰਨ ਸ਼ਿਕਾਇਤਕਰਤਾ ਦੀ ਪਹਿਚਾਣ ਸੰਭਵ ਨਹੀਂ ਹੈ । ਇਹ ਧਿਆਨ ਦੇਣ ਯੋਗ ਹੈ ਕਿ ਆਤਿਸ਼ੀ ‘ਤੇ ਦਿੱਲੀ ਵਿਧਾਨ ਸਭਾ ਵਿੱਚ ਇੱਕ ਬਹਿਸ ਦੌਰਾਨ ਸਿੱਖ ਗੁਰੂਆਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ ਸੀ।
SikhDiary