ਬੰਗਾ ‘ਚ ਪਵਿੱਤਰ ਸਰੂਪਾਂ ਦੇ ਗਾਇਬ ਹੋਣ ਸਬੰਧੀ ਕੀਤਾ ਗਿਆ ਇੱਕ ਮਹੱਤਵਪੂਰਨ ਖੁਲਾਸਾ
ਪੰਜਾਬ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਗਾ ਨੇੜੇ ਇੱਕ ਧਾਰਮਿਕ ਸਥਾਨ ਤੋਂ 169 ਪਵਿੱਤਰ ਸਰੂਪ ਬਰਾਮਦ ਕੀਤੇ ਜਾਣ ਦੇ ਦਾਅਵੇ ਨੂੰ ਗੁਰਦੁਆਰਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕਾਂ ਨੇ ਝੂਠਾ ਕਰਾਰ ਦਿੱਤਾ ਹੈ। ਬੰਗਾ ਵਿੱਚ ਗੁਰਦੁਆਰਾ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਪ੍ਰਬੰਧਕਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪਵਿੱਤਰ ਸਰੂਪਾਂ ਦੇ ਗਾਇਬ ਹੋਣ ਸਬੰਧੀ ਇੱਕ ਮਹੱਤਵਪੂਰਨ ਖੁਲਾਸਾ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਅਮਰੀਕ ਸਿੰਘ ਬੱਲੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਅਧਿਕਾਰ ਕਿਸਨੇ ਦਿੱਤਾ ਹੈ ਕਿ ਉਹ ਉਨ੍ਹਾਂ ਕੋਲ ਆ ਕੇ ਉਨ੍ਹਾਂ ਦੇ ਹੀ ਗੁਰੂ ਦਾ ਹਿਸਾਬ ਮੰਗੇ।ਉਨ੍ਹਾਂ ਕਿਹਾ, “ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਰਕਾਰਾਂ ਕੋਲ ਕਦੋਂ ਤੋਂ ਇਹ ਅਧਿਕਾਰ ਹੋ ਗਏ ਹਨ ਕਿ ਉਹ ਉਨ੍ਹਾਂ ਦੇ ਗੁਰੁ ਦਾ ਹਿਸਾਬ ਪੁੱਛਣ । ਗੁਰੂ ਗ੍ਰੰਥ ਸਾਹਿਬ ਜੀ ਲੋਕਾਂ ਦੇ ਗੁਰੂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿਆਨ ਦਿੱਤਾ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਰਾਜਾ ਸਾਹਿਬ ਦਾ ਸਤਿਕਾਰ ਕਿਵੇਂ ਕੀਤਾ ਜਾਂਦਾ ਹੈ ।” ਇੱਕ ਮਹੱਤਵਪੂਰਨ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ 328 ਸਰੂਪ ਗੁੰਮ ਹੋਣ ਦਾ ਮਾਮਲਾ 2014 ਤੋਂ 2019 ਤੱਕ ਦਾ ਹੈ ,ਜਿਸ ਵਿੱਚੋਂ 30 ਸਰੂਪ ਡੇਰੇ ਨੂੰ ਦਿੱਤੇ ਗਏ ਹਨ । ਸਾਨੂੰ 328 ਸਰੂਪਾਂ ਦੀ ਜਾਣਕਾਰੀ ਸੀ । ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੀ ਪਾਰਟੀ ਦੀ ਲੋੜ ਨਹੀਂ ਹੈ ,ਜੋ ਝੂਠਾ ਪ੍ਰਚਾਰ ਕਰਕੇ ਸਾਡੇ ਵਿੱਚ ਫੁਟ ਪਾਵੇ ।ਉਨ੍ਹਾਂ ਕਿਹਾ ਕਿ ਸਾਡੇ ਕੋਲ ਮੌਜੂਦ ਜੋ 169 ਸਰੂਪ ਹਨ,ਉਨ੍ਹਾਂ ਵਿੱਚੋਂ 107 ਸਰੂਪ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਿਤ ਪਾਏ ਗਏ ਹਨ । 107 ਪਵਿੱਤਰ ਸਰੂਪ 1978 ਤੋਂ 2012 ਤੱਕ ਪ੍ਰਕਾਸ਼ਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, 62 ਸਰੂਪ ਅਜਿਹੇ ਹਨ ਜੋ ਮਲਟੀ ਪ੍ਰਿੰਟਿੰਗ ਪ੍ਰੈਸ ਤੋਂ ਛਾਪੀਆਂ ਗਈਆਂ ਹਨ। 1978 ਤੋਂ 2012 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 79 ਸਰੂਪ ਪ੍ਰਕਾਸ਼ਿਤ ਕੀਤੇ ਗਏ ਹਨ ।30 ਬਿਰਦ ਸਰੂਪਾਂ ਨੂੰ ਗੋਇੰਦਵਾਲ ਸਾਹਿਬ ਵਿੱਚ ਜਮ੍ਹਾਂ ਕਰਵਾਇਆ ਗਿਆ ਹੈ। ਅਮਰੀਕ ਸਿੰਘ ਨੇ ਕਿਹਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਟੀਮ ਇੱਥੇ ਭੇਜ ਕੇ ਜਾਂਚ ਕਰਵਾਉਣ। ਇੱਥੇ ਪਵਿੱਤਰ ਸਰੂਪਾਂ ਦੀ ਜਾਂਚ ਕਰਨ। ਸਾਡੇ ਕੋਲ ਐਸ.ਆਈ.ਟੀ. ਦੇ ਮੈਂਬਰ ਆਉਂਦੇ ਰਹੇ ਹਨ ਅਤੇ ਅਸੀਂ ਹਮਲਿਆਂ ਦਾ ਰਿਕਾਰਡ ਐਸ.ਆਈ.ਟੀ. ਨੂੰ ਹੀ ਦੇ ਦਿੱਤਾ ਹੈ।
SikhDiary