ਸੰਘਣੀ ਧੁੰਦ ਨੇ ਉਡਾਣ ਦੇ ਸੰਚਾਲਨ ਨੂੰ ਬੁਰੀ ਤਰ੍ਹਾਂ ਕੀਤਾ ਪ੍ਰਭਾਵਿਤ, 7 ਉਡਾਣਾਂ ਹੋਈਆਂ ਰੱਦ

ਚੰਡੀਗੜ੍ਹ : 4 ਘੰਟੇ 48 ਮਿੰਟ ਤੱਕ ਹਵਾ ਵਿੱਚ ਚੱਕਰ ਲਗਾਉਣ ਤੋਂ ਬਾਅਦ, ਮੁੰਬਈ ਤੋਂ ਆ ਰਹੀ ਇੰਡੀਗੋ ਦੀ ਫਲਾਈਟ ਨੂੰ ਡਾਇਵਰਟ ਕਰਕੇ ਦੁਬਾਰਾ ਮੁੰਬਈ ਵਿੱਚ ਲੈਂਡ ਕਰਵਾਇਆ ਗਿਆ। ਇਸ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਯਾਤਰੀਆਂ ਨੂੰ ਵੱਖ-ਵੱਖ ਏਅਰਲਾਈਨਾਂ ਰਾਹੀਂ ਦਿੱਲੀ ਭੇਜਿਆ ਗਿਆ। ਇਸ ਤੋਂ ਬਾਅਦ ਯਾਤਰੀ ਕਿਰਾਏ ‘ਤੇ ਚੰਡੀਗੜ੍ਹ ਪਹੁੰਚੇ। ਇਸਦਾ ਮੁੱਖ ਕਾਰਨ ਧੁੰਦ ਹੈ, ਕਿਉਂਕਿ ਸੋਮਵਾਰ ਰਾਤ ਨੂੰ ਸੰਘਣੀ ਧੁੰਦ ਕਾਰਨ ਏਅਰਪੋਰਟ ‘ਤੇ ਵਿਜ਼ੀਬਿਲਟੀ ਘੱਟ ਸੀ, ਇਸ ਲਈ ਉਡਾਣਾਂ ਦੀ ਲੈਂਡਿੰਗ ਰੋਕਣੀ ਪਈ।ਮੁੰਬਈ ਤੋਂ ਇੰਡੀਗੋ ਦੀ ਉਡਾਣ ਨੰਬਰ 6E6715 ਰੋਜ਼ਾਨਾ ਰਾਤ 8:20 ਵਜੇ ਰਵਾਨਾ ਹੁੰਦੀ ਹੈ। ਸੋਮਵਾਰ ਨੂੰ, ਉਡਾਣ ਮੁੰਬਈ ਤੋਂ ਰਾਤ 9:39 ਵਜੇ ਰਵਾਨਾ ਹੋਈ ਅਤੇ ਰਾਤ 10:25 ਵਜੇ ਚੰਡੀਗੜ੍ਹ ਵਿੱਚ ਲੈਂਡ ਕਰਨਾ ਸੀ। ਜਦੋਂ ਉਡਾਣ ਚੰਡੀਗੜ੍ਹ ਪਹੁੰਚੀ, ਤਾਂ ਵਿਜ਼ੀਬਿਲਟੀ ਘੱਟ ਹੋਣ ਦੇ ਵਜ੍ਹਾਂ ਕਰਨ ਕਾਰਨ ਵਾਪਸ ਮੁੰਬਈ ਭੇਜਿਆ ਗਿਆ, ਉੱਥੇ ਦੁਪਹਿਰ 2:19 ਵਜੇ ਲੈਂਡ ਹੋਈ। ਇਸ ਕਰਕੇ ਯਾਤਰੀਆਂ ਨੂੰ 4 ਘੰਟੇ 48 ਮਿੰਟ ਲਈ ਹਵਾ ਵਿੱਚ ਰਹਿਣਾ ਪਿਆ। ਬੀਤੇ ਦਿਨ, ਸੰਘਣੀ ਧੁੰਦ ਨੇ ਉਡਾਣ ਦੇ ਸੰਚਾਲਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਕੁੱਲ 7 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਕਈ ਦੇਰੀ ਨਾਲ ਉਡਾਣ ਭਰੀ। ਜਾਣਕਾਰੀ ਦੇ ਅਨੁਸਾਰ ਸਵੇਰੇ ਹਵਾਈ ਅੱਡੇ ‘ਤੇ ਵਿਜ਼ੀਬਿਲਟੀ ਲਗਭਗ 600 ਮੀਟਰ ਸੀ।