ਪੰਥਕ ਸੰਸਥਾਵਾਂ ਵਿੱਚ ਵੱਧ ਰਹੀ ਅਨੈਤਿਕਤਾ ਚਿੰਤਾ ਦਾ ਵਿਸ਼ਾ

ਬੀਤੇ ਸਾਲ ਦੇ ਅਖੀਰਲੇ ਚਾਰ ਮਹੀਨਿਆ ਵਿੱਚ ਕਈ ਅਜਿਹੀਆ ਘਟਨਾਵਾਂ ਵਾਪਰੀਆ ਜਿਹੜੀਆ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਲਈ ਅਸਹਿ ਸਾਬਤ ਹੋਈਆ। ਇਹਨਾਂ ਘਟਨਾਵਾਂ ਵਿੱਚ ਦੋ ਘਟਨਾਵਾਂ ਕਾਫੀ ਚਰਚਾ ਵਿੱਚ ਰਹੀਆ ਕਿਉਕਿ ਇਹਨਾਂ ਦੋ ਘਟਨਾਵਾਂ ਦੇ ਸਬੰਧ ਪੰਥ ਦੀਆ ਦੋ ਨਾਮਵਰ ਅੰਮ੍ਰਿਤਧਾਰੀ ਸ਼ਖਸ਼ੀਅਤਾਂ ਨਾਲ ਹੈ। ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸ਼੍ਰੋਂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰ ਸੁੱਚਾ ਸਿੰਘ ਲੰਗਾਹ ਤੇ ਸਤੰਬਰ 2017 ਵਿੱਚ ਇੱਕ ਅਸ਼ਲੀਲ ਵੀਡੀਉ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਉਪਰੰਤ ਉਸ ਦੇ ਵਿਰੁੱਧ ਇੱਕ ਮਹਿਲਾ ਪੁਲੀਸ ਨੇ 376 ਦਾ ਮੁਕੱਦਮਾ ਦਰਜ ਕਰਵਾ ਦਿੱਤਾ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਉਹਨਾਂ ਨੂੰ ਪਾਰਟੀ ਵਿੱਚੋ ਕੱਢ ਦਿੱਤਾ( ਜਾਂ ਅਸਤੀਫਾ ਦੇ ਦਿੱਤਾ) ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋ ਵੀ ਕੀਤੀ ਗਈ ਕਾਰਵਾਈ ਅਨੁਸਾਰ ਉਸ ਨੂੰ ਪੰਥਕ ਮਰਿਆਦਾ ਦੇ ਸੰਦਰਭ ਵਿੱਚ ਪੰਥ ਵਿੱਚੋ ਵੀ ਛੇਕ ਦਿੱਤਾ। ਇਸੇ ਚਰਿੱਤਰਹੀਣਤਾ ਦੇ ਤੂਫਾਨ ਵਿੱਚ ਉਹਨਾਂ ਦੀ ਸ਼੍ਰੋਮਣੀ ਕਮੇਟੀ ਮੈਬਰੀ ਵੀ ਖੁੱਸ ਗਈ ਤੇ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। ਅਦਾਲਤ ਵਿੱਚ ਸ਼ਕਾਇਤ ਕਰਤਾ ਮਹਿਲਾ ਵੱਲੋ ਇਹ ਕਹਿਣਾ ਕਿ ਜਿਹੜੀ ਮਹਿਲਾ ਵੀਡੀਉ ਵਿੱਚ ਦਿਸ ਰਹੀ ਹੈ ਉਸ ਵਿੱਚ ਉਹ ਨਹੀ ਸਗੋ ਕੋਈ ਹੋਰ ਹੈ ਤਾਂ ਅਦਾਲਤ ਨੇ ਲੰਗਾਹ ਨੂੰ ਬਰੀ ਕਰ ਦਿੱਤਾ ਜਦ ਕਿ ਲੰਗਾਹ ਨੇ ਹਾਲੇ ਤੱਕ ਨਹੀ ਕਿਹਾ ਕਿ ਵੀਡੀਉ ਵਿੱਚ ਉਹ ਨਹੀ ਸੀ। ਇਸੇ ਤਰ•ਾ ਸਿੱਖਾਂ ਦੀ ਵਿਦਿਅਕ ਤੇ ਧਾਰਮਿਕ ਸੰਸਥਾ ਚੀਫ ਖਾਲਸਾ ਦੀਵਾਨ ਦੇ ਅੰਮ੍ਰਿਤਧਾਰੀ ਪ੍ਰਧਾਨ ਸ੍ਰ ਚਰਨਜੀਤ ਸਿੰਘ ਚੱਢਾ ਦੀ ਵੀ 26 ਦਸੰਬਰ 2017 ਨੂੰ ਅਜਿਹੀ ਇੱਕ ਵੀਡੀਉ ਸ਼ੋਸ਼ਲ ਮੀਡੀਅ ਤੇ ਵਾਇਰਲ ਹੋਈ ਜਿਸ ਨੂੰ ਲੈ ਕੇ ਵੀ ਪੰਥ ਵਿੱਚ ਅਜਿਹੀ ਹਨੇਰੀ ਆਈ ਕਿ ਹਰ ਕੋਈ ਚੱਢਾ ਨੂੰ ਮੰਦੀ ਭਾਸ਼ਾ ਬੋਲਣ ਲੱਗ ਪਿਆ। ਉਸ ਮਹਿਲਾਂ ਨੇ ਚੱਢਾ ਤੇ ਇਹ ਦੋਸ਼ ਲਗਾ ਦਿੱਤਾ ਕਿ ਉਸ ਨਾਲ ਡਰਾ ਧਮਕਾ ਕੇ ਅਜਿਹੀ ਕਾਰਵਾਈ ਕੀਤੀ ਜਾ ਰਹੀ ਸੀ ਤੇ ਉਸ ਨੇ ਪੰਜਾਬ ਪੁਲੀਸ ਦੇ ਡੀ ਜੀ ਪੀ ਕੋਲ ਸ਼ਕਾਇਤ ਕਰਕੇ ਚੱਢੇ ਵਿਰੁੱਧ ਵੀ ਧਾਰਾ 354 ਦਾ ਪੁਲੀਸ ਕੋਲ ਪਰਚਾ ਦਰਜ ਕਰ ਦਿੱਤਾ ਪਰ ਪੁਲੀਸ ਨੇ 376 ਧਾਰਾ ਤੋ ਚੱਢੇ ਨੂੰ ਬਚਾ ਲਿਆ। ਚੱਢੇ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਪ੍ਰਧਾਨਗੀ ਪਦ ਤੋ ਅਸਤੀਫਾ ਦੇਣਾ ਪਿਆ ਪਰ ਅਕਾਲ ਤਖਤ ਸਾਹਿਬ ਤੋ ਚੱਢੇ ਕੋਲੋ ਮੁੱਢਲੀ ਮੈਂਬਰਸ਼ਿਪ ਤੋ ਅਸਤੀਫਾ ਨਾ ਲਿਆ ਗਿਆ ਕਿਉਕਿ ਚੱਢਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆ ਅੱਖਾਂ ਤਾਰਾ ਵੀ ਕਿਸੇ ਵੇਲੇ ਰਿਹਾ ਹੈ। ਚੀਫ ਖਾਲਸਾ ਦੀਵਾਨ ਦੀ ਪਹਿਲਾਂ ਕਾਰਜ ਸਾਧਕ ਕਮੇਟੀ ਤੇ ਫਿਰ ਜਨਰਲ ਹਾਊਸ ਨੇ ਕਾਰਜ ਸਾਧਕ ਕਮੇਟੀ ਵੱਲੋ ਪਾਸ ਕੀਤੇ ਮਤੇ ਨੂੰ ਪ੍ਰਵਾਨ ਕਰਦਿਆ ਸਰਬ ਸੰਮਤੀ ਨਾਲ ਚੱਢੇ ਨੂੰ ਮੁੱਢਲੀ ਮੈਂਬਰਸ਼ਿਪ ਤੋ ਬਰਖਾਸਤ ਕਰ ਦਿੱਤਾ। ਭਾਂਵੇ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਲੰਗਾਹ ਦੀ ਤਰ•ਾ ਚੱਢੇ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਥਾਂ ਨਰਮੀ ਵਰਤਦਿਆ ਉਸ ਉਪਰ ਕਿਸੇ ਵੀ ਸਮਾਜਿਕ, ਧਾਰਮਿਕ ਤੇ ਰਾਜਨੀਤਕ ਤੌਰ 'ਤੇ ਵਿਚਰਨ ਲਈ ਦੋ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ ਪਰ ਅਕਾਲ ਤਖਤ ਵੱਲੋ ਉਸ ਕੋਲੋ ਮੁੱਢਲੀ ਮੈਂਬਰਸ਼ਿਪ ਦਾ ਅਸਤੀਫਾ ਨਾ ਲੈਣਾ ਇੱਕ ਰਹੱਸ ਬਣ ਗਿਆ। ਲੰਗਾਹ ਦੀ ਤਰ•ਾ ਚੱਢੇ ਨੂੰ ਅਦਾਲਤ ਨੇ ਉਸ ਵੇਲੇ ਬਰੀ ਕਰ ਦਿੱਤਾ ਜਦੋ ਪੰਜਾਬ ਪੁਲੀਸ ਨੇ ਕੇਸ ਹੀ ਵਾਪਸ ਲੈ ਲਿਆ। ਪੀੜਤ ਮਹਿਲਾ ਦੀ ਕਿਸੇ ਨਹੀ ਸੁਣੀ। ਪੀੜਤ ਮਹਿਲਾ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਦਰਖਾਸਤ ਦੇ ਕੇ ਚੱਢੇ ਨਾਲ ਕਿਸੇ ਕਿਸਮ ਦੀ ਰਿਆਇਤ ਨਾ ਕਰਨ ਦੀ ਬੇਨਤੀ ਕਰ ਦਿੱਤੀ ਜਦ ਕਿ ਲੰਗਾਹ ਮਾਮਲੇ ਵਿੱਚ ਪੀੜਤ ਮਹਿਲਾ ਨੇ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਨਹੀ ਕੀਤੀ ਸੀ। ਸ਼੍ਰੋਮਣੀ ਕਮੇਟੀ ਗਲਿਆਰਿਆ ਤੇ ਅਕਾਲੀ ਸਫਾਂ ਵਿੱਚ ਜਦੋਂ ਕੋਈ ਅਕਾਲੀ ਕਿਸੇ ਗੈਰ ਇਸਤਰੀ ਨਾਲ ਫੜਿਆ ਜਾਂਦਾ ਹੈ ਤਾਂ ਉਸ ਲਈ ਇਹ ਲਕਬ ਵਰਤਿਆ ਜਾਂਦਾ ਹੈ ਕਿ,'' ਤੁਰਕਣੀ ਨਾਲ ਯੁੱਧ ਕਰਦਾ ਸ਼ਹੀਦ ਹੋ ਗਿਆ ਹੈ'' ਜਿਸ ਲਕਬ ਦੀ ਸਮਝ ਸਿਰਫ ਅਕਾਲੀਆ ਨੂੰ ਹੀ ਹੁੰਦੀ ਹੈ ਤੇ ਉਸ ਨੂੰ ਬਚਾਉਣ ਲਈ ਸਾਰਾ ਅਮਲਾ ਫੈਲਾ ਫਿਰ ਵਹੀਰਾਂ ਘੱਤ ਕੇ ਤੁਰ ਪੈਦਾ ਹੈ ਜਿਸ ਤਰ੍ਵਾ ਲੰਗਾਹ ਨੂੰ ਬਚਾਉਣ ਲਈ ਅਕਾਲੀਆ ਨੇ ਇਹ ਨਾਅਰਾ ਲਗਾ ਕੇ ਉਸ ਦੀ ਹਰ ਪ੍ਰਕਾਰ ਦੀ ਮਦਦ ਕਰਨ ਦਾ ਸਬੂਤ ਦਿੱਤਾ ਕਿ ,''ਲੰਗਾਹ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ।'' ਲੰਗਾਹ ਦੇ ਬਰੀ ਹੋਣ ਉਪਰੰਤ ਜਿਥੇ ਉਸ ਦੇ ਸਾਥੀਆ ਨੇ ''ਲੰਗਾਹ ਤੇਰੀ ਸੋਚ ਤੇ ਪਹਿਰਾ ਦਿਆਗੇ ਠੋਕ ਕੇ'' ਇਸ ਤਰ•ਾ ਦੇ ਨਾਅਰੇ ਵੀ ਲਗਾਏ ਜਿਵੇ ਉਹ ਕੋਈ ਬਗੁਤ ਵੱਡੀ ਜੰਗ ਜਿੱਤ ਕੇ ਆਇਆ ਹੋਵੇ। ਇਹ ਨਾਅਰੇ ਉਦੋ ਵੀ ਲਗਾਏ ਗਏ ਸਨ ਜਦ ਲੰਗਾਹ ਨੇ ਬਲਾਤਕਾਰ ਦੇ ਕੇਸ ਵਿੱਚ ਗੁਰਦਾਸਪੁਰ ਦੀ ਅਦਾਲਤ ਵਿੱਚ ਆਤਮ ਸਮੱਰਪਣ ਕੀਤਾ ਸੀ। ਲੰਗਾਹ ਨੇ ਬਰੀ ਹੋਣ ਉਪਰੰਤ ਸਭ ਤੋ ਪਹਿਲਾਂ ਜਿਥੇ ਕਾਂਗਰਸ ਨੂੰ ਪਾਣੀ ਪੀ ਪੀ ਕੇ ਕੋਸਿਆ ਉਥੇ ਉਸ ਨੇ ਦਾਅਵਾ ਕੀਤਾ ਕਿ ਉਹ ਸਾਜਿਸ਼ ਰਚਣ ਵਾਲੇ ਵਿਰੋਧੀਆ ਨੂੰ ਕਿਸੇ ਵੀ ਕੀਮਤ ਤੇ ਨਹੀ ਬਖਸ਼ਣਗੇ। ਉਹਨਾਂ ਕਾਂਗਰਸ ਨੂੰ ਭਾਂਵੇ ਮੰਦਾ ਬੋਲਿਆ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਸਭਿੰਨੀ ਅਪੀਲ ਕਰਦਿਆ ਕਿਹਾ ਕਿ ਸ਼ਾਜਿਸ਼ਾਂ ਰਚਣ ਵਾਲਿਆ ਨੂੰ ਕਾਂਗਰਸ ਵਿੱਚੋ ਕੱਢਿਆ ਜਾਵੇ ਕਿਉਕਿ ਉਹਨਾਂ ਲਈ ਵੀ ਅਜਿਹੇ ਵਿਅਕਤੀ ਮੁਸੀਬਤ ਬਣ ਸਕਦੇ ਹਨ। ਅਕਾਲੀ ਦਲ ਦੀਆ ਸਿਫਤਾਂ ਦੇ ਪੁੱਲ ਬੰਨਦਿਆ ਉਹਨਾਂ ਕਿਹਾ ਕਿ ਅਕਾਲੀ ਦਲ ਲੋਕਾਂ ਦੀ ਪਾਰਟੀ ਹੈ ਤੇ ਗਲਤ ਫਹਿਮੀ ਤਹਿਤ ਉਹਨਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਤੇ ਉਹ ਆਪਣੇ ਹਮਾਇਤੀਆ ਦਾ ਵੱਡਾ ਇਕੱਠ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਆਪਣਾ ਪੱਖ ਵੀ ਰੱਖਣਗੇ। ਉਹਨਾਂ ਕਿਹਾ ਕਿ ਸੱਤਾ ਢੱਲਦਾ ਪ੍ਰਛਾਵਾਂ ਹੁੰਦੀ ਹੈ ਤੇ ਕਾਂਗਰਸ ਦੇ ਸਿਰਫ ਸਾਢੇ ਤਿੰਨ ਸਾਲ ਬਾਕੀ ਰਹਿ ਗਏ ਹਨ ਤੇ 2022 ਵਿੱਚ ਅਕਾਲੀ ਦਲ ਦੀ ਸਰਕਾਰ ਜਰੂਰ ਬਣੇਗੀ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਹੋਂਦ ਵਿੱਚ ਆਉਣ ਉਪਰੰਤ ਸਾਜਿਸ ਕਰਤਾ ਵੀ ਸਜ਼ਾ ਭੁਗਤਣ ਲਈ ਤਿਆਰ ਰਹਿਣ ਅਤੇ ਗਿਣ ਗਿਣ ਬਦਲੇ ਲਏ ਜਾਣਗੇ। ਉਹਨਾਂ ਕਿਹਾ ਕਿ ਇਸੇ ਤਰ•ਾ ਉਹ ਆਪਣੇ ਹਮਾਇਤੀਆ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਣਕਾਰੀ ਦੇਣਗੇ ਕਿ ਅਦਾਲਤ ਨੇ ਉਹਨਾਂ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਹੈ ਤੇ ਅਕਾਲ ਤਖਤ ਸਾਹਿਬ ਵੀ ਉਹਨਾਂ ਨੂੰ ਪੰਥ ਵਿੱਚੋ ਛੇਕੇ ਜਾਣ ਦੀ ਦਿੱਤੀ ਸਜ਼ਾ ਤੇ ਮੁੜ ਵਿਚਾਰ ਕਰੇ। ਇਸੇ ਤਰ•ਾ ਸ੍ਰ ਚਰਨਜੀਤ ਸਿੰਘ ਚੱਢਾ ਨੇ ਪਹਿਲਾਂ ਆਪਣੇ ਪੁੱਤਰ ਹਰਜੀਤ ਸਿੰਘ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਉਹਨਾਂ ਦੀ ਸਜ਼ਾ ਮੁਆਫ ਕਰਨ ਦੀ ਦਰਖਾਸਤ ਦਿੱਤੀ ਜਿਸ 'ਤੇ ਕੋਈ ਵਿਚਾਰ ਨਾ ਹੋਣ ਉਪਰੰਤ ਉਹਨਾਂ ਦੀ ਧਰਮ ਪਤਨੀ ਬੀਬੀ ਹਰਬੰਸ ਕੌਰ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਕਿ ਉਸ ਦਾ ਪਤੀ ਨਿਰਦੋਸ਼ ਹੈ ਤੇ ਉਸ ਨੂੰ ਇੱਕ ਸਾਜਿਸ਼ ਤਹਿਤ ਫਸਾਇਆ ਗਿਆ ਹੈ ਇਸ ਲਈ ਉਸ ਦੀ ਸਜ਼ਾ ਮੁਆਫ ਕੀਤੀ ਜਾਵੇ ਪਰ ਪੰਜ ਸਿੰਘ ਸਾਹਿਬਾਨ ਦੀ ਬੀਤੀ 23 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਚੱਢੇ ਦਾ ਮੁੱਦਾ ਵਿਚਾਰਿਆ ਹੀ ਨਹੀ ਗਿਆ ਜਿਸ ਕਰਕੇ ਚੱਢਾ ਪਰਿਵਾਰ ਨੂੰ ਇੱਕ ਵਾਰੀ ਫਿਰ ਸਦਮਾ ਲੱਗਾ ਹੈ ਤੇ ਚੱਢਾ ਦੀ ਧਰਮ ਪਤਨੀ ਨੇ ਇੱਕ ਵੈਬ ਚੈਨਲ ਨਾਲ ਗੱਲਬਾਤ ਕਰਦਿਆ ਜਥੇਦਾਰਾਂ ਨੂੰ ਵੀ ਮਰਿਆਦਾ ਦਾ ਕਟਿਹਰੇ ਵਿੱਚ ਖੜੇ ਕਰਦਿਆ ਕਿਹਾ ਕਿ ਜਥੇਦਾਰਾਂ ਨੇ ਉਸ ਦੇ ਪਤੀ 'ਤੇ ਦੋ ਸਾਲਾ ਲਈ ਕਿਸੇ ਵੀ ਸਮਾਜਿਕ, ਰਾਜਸੀ ਤੇ ਧਾਰਮਿਕ ਮੰਚ ਤੇ ਵਿਚਰਣ ਦੀ ਲਗਾਈ ਪਾਬੰਦੀ ਪੰਥਕ ਮਰਿਆਦਾ ਤੇ ਸਿਧਾਂਤਾਂ ਦੇ ਅਣਕੂਲ ਨਹੀ ਹੈ ਅਤੇ ਇਹ ਸਜ਼ਾ ਤੁਰੰਤ ਵਾਪਸ ਲੈ ਕੇ ਜਥੇਦਾਰ ਉਹਨਾਂ ਨੂੰ ਮਰਿਆਦਾ ਅਨੁਸਾਰ ਭਾਂਡੇ ਮਾਂਜਣ ਤੋ ਹੋਰ ਅਲਲ ਫੱਲਨ ਦੀ ਸਜ਼ਾ ਲਗਾਉਣ। ਸ੍ਰ ਲੰਗਾਹ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਜ਼ਾ ਰੱਦ ਕਰਨ ਦੀ ਦਰਖਾਸਤ ਦਿੰਦੇ ਹਨ ਤਾਂ ਸ਼ਾਇਦ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋ ਕਿਸੇ ਕਿਸਮ ਦੀ ਰਾਹਤ ਨਾ ਮਿਲ ਸਕੇ ਕਿਉਕਿ ਲੰਗਾਹ ਦਾ ਕਹਿਣਾ ਹੈ ਕਿ ਉਸ ਨੂੰ ਇੱਕ ਸਾਜਿਸ਼ ਤਹਿਤ ਫਸਾਇਆ ਗਿਆ ਹੈ ਅਦਾਲਤ ਨੇ ਉਸ ਬਰੀ ਕਰ ਦਿੱਤਾ ਹੈ ਪਰ ਅਕਾਲ ਤਖਤ ਕਿਸੇ ਵੀ ਦੁਨਿਆਵੀ ਅਦਾਲਤ ਦੇ ਫੈਸਲੇ ਵਿੱਚ ਵਿਸ਼ਵਾਸ਼ ਨਹੀ ਰੱਖਦਾ ਕਿਉਕਿ ਅਕਾਲ ਤਖਤ ਸਾਹਿਬ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ। ਲੰਗਾਹ ਤੇ ਚੱਢੇ ਨੂੰ ਇਸ ਆਧਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਕੋਈ ਮੁਆਫੀ ਨਹੀ ਮਿਲ ਸਕਦੀ ਕਿ ਉਹਨਾਂ ਨੂੰ ਦਿਨਆਵੀ ਅਦਾਲਤ ਨੇ ਬਰੀ ਕਰ ਦਿੱਤਾ ਹੈ ਸਗੋ ਉਹਨਾਂ ਨੂੰ ਪ੍ਰਤੱਖ ਦਿਖਾਈ ਦੇ ਰਹੀ ਬੱਜਰ ਗਲਤੀ ਦੀ ਪਹਿਲਾਂ ਅਰਜ਼ੀ ਦੇ ਮੁਆਫੀ ਮੰਗਣੀ ਪਵੇਗੀ ਤੇ ਫਿਰ ਉਹਨਾਂ ਦੀਆ ਦਰਖਾਸਤਾਂ ਤੇ ਵਿਚਾਰ ਹੋ ਸਕੇਗੀ ਨਹੀ ਤਾਂ ਉਹ ਪੰਥ ਤੇ ਲੋਕਾਂ ਵਿੱਚ ''ਘੀਆ ਤੋਰੀ ''ਵਾਂਗ ਹੀ ਲਟਕੇ ਰਹਿਣਗੇ। Ñਲੰਗਾਹ ਤੇ ਚੱਢਾ ਦੀਆ ਵੀਡੀਉ ਵਾਇਰਲ ਹੋਣ ਨਾਲ ਭਾਂਵੇ ਉਹਨਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਪਰ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੀ ਵੀ ਇੱਕ ਅਜਿਹੀ ਹੀ ਵੀਡੀਉ ਸ਼ੋਸ਼ਲ ਮੀਡੀਏ ਤੇ ਚਰਚਾ ਵਿੱਚ ਆਈ ਸੀ ਪਰ ਉਹਨਾਂ ਦੇ ਖਿਲਾਫ ਇਸ ਕਰਕੇ ਕਾਰਵਾਈ ਨਹੀ ਹੋ ਸਕੀ ਕਿਉਕਿ ਉਸ ਸਮੇਂ ਵਿਧਾਨ ਸਭਾ ਚੋਣਾਂ ਦਾ ਸਮਾਂ ਸੀ ਤੇ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ ਦੇ ਸੰਸਦ ਮੈਂਬਰ ਸਨ । ਉਹਨਾਂ ਦਾ ਬੇਟਾ ਦਵਿੰਦਰ ਸਿੰਘ ਘੁਬਾਇਆ ਕਾਂਗਰਸ ਦੀ ਟਿਕਟ ਤੋ ਉਮੀਦਵਾਰ ਸੀ। ਦੋਵੇ ਧਿਰਾਂ ਹੀ ਇਸ ਵੀਡੀਉ ਨੂੰ ਤੁਲ ਦੇਣ ਤੋ ਡਰਦੀਆ ਸਨ। ਇਸੇ ਤਰ•ਾ ਸ਼੍ਰੋਮਣੀ ਕਮੇਟੀ ਦੇ ਇੱਕ ਸਾਬਕਾ ਅੰਮ੍ਰਿਤਧਾਰੀ ਸਕੱਤਰ ਦੇ ਘਰ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਛਾਪਾ ਮਾਰ ਕੇ ਇੱਕ ਗੈਰ ਔਰਤ ਨੂੰ ਬਰਾਮਦ ਕੀਤਾ ਸੀ ਪਰ ਜਥੇਦਾਰ ਟੌਹੜਾ ਨੇ ਉਸ ਵਿਰੁੱਧ ਰੌਲਾ ਪਾਉਣ ਦੀ ਬਜਾਏ ਉਸ ਦਾ ਤਬਾਦਾਲਾ ਕੁਝ ਸਮੇਂ ਲਈ ਦੂਰ ਦੁਰਾਡੇ ਕਰ ਦਿੱਤਾ ਸੀ ਤੇ ਉਹ ਸਕੱਤਰ ਜਥੇਦਾਰ ਟੋਹੜਾ ਦਾ ਨਿੱਜੀ ਸਹਾਇਕ ਵੀ ਕਾਫੀ ਦੇਰ ਰਿਹਾ। ਸ਼੍ਰੋਮਣੀ ਕਮੇਟੀ ਦੀ ਇੱਕ ਹੋਰ ਅਧਿਕਾਰੀ ਦੀਆ ਵੀ ਅਸ਼ਲੀਲ ਤਸਵੀਰਾਂ ਇੱਕ ਅਖਬਾਰ ਨੇ ਛਾਪ ਦਿੱਤੀਆ ਤਾਂ ਕਾਫੀ ਰੌਲਾ ਰੱਪਾ ਪਿਆ। ਉਸ ਨੂੰ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਕਾਲ ਸਮੇਂ ਨੌਕਰੀ ਤੇ ਬਰਖਾਸਤ ਕਰ ਦਿੱਤਾ ਤੇ ਅਦਾਲਤ ਵਿੱਚ ਕੀਤੀ ਰਿੱਟ ਦੀ ਸ਼੍ਰੋਮਣੀ ਕਮੇਟੀ ਵੱਲੋ ਪੈਰਵਾਈ ਨਾ ਕਰਨ ਕਰਕੇ ਉਸ ਨੂੰ ਨੌਕਰੀ 'ਤੇ ਬਹਾਲ ਕਰ ਦਿੱਤਾ ਗਿਆ। ਇਥੇ ਹੀ ਬੱਸ ਨਹੀ ਸ਼੍ਰੋਮਣੀ ਕਮੇਟੀ ਦੇ ਇੱਕ ਪ੍ਰਧਾਨ ਦਾ ਵੀ ਰੌਲਾ ਪਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਸੀ ਕਿ ਪ੍ਰਧਾਨ ਤੇ ਉਸ ਦਾ ਇੱਕ ਸਹਾਇਕ ਤੇ ਇੱਕ ਹੋਰ ਗੁੰਮਨਾਮ ਨਾਲ ਕੌਣ ਜਹਾਜ਼ ਰਾਹੀ ਬੰਬੇ ਗਿਆ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਉਸ ਪ੍ਰਧਾਨ ਨੇ ਸ੍ਰ ਮਾਨ ਦੇ ਘਰ ਜਾ ਕੇ ਮੁਆਫੀ ਮੰਗ ਕੇ ਆਪਣੀ ਜਾਨ ਖਲਾਸੀ ਕਰਵਾਈ ਨਹੀ ਤਾਂ ਉਹਨਾਂ ਦੀ ਪ੍ਰਧਾਨਗੀ ਤੇ ਵੀ ਸੰਕਟ ਦੇ ਬੱਦਲ ਮੰਡਰਾ ਸਕਦੇ ਸਨ। ਸ਼੍ਰੋਮਣੀ ਕਮੇਟੀ ਵਿੱਚ ਅਜਿਹੀਆ ਘਟਨਾਵਾਂ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਇੱਕ ਕਿਤਾਬ ਲਿਖੀ ਜਾ ਸਕਦੀ ਤੇ ਇਹ ਸਿਰਫ ਦੋ ਤਿੰਨ ਘਟਨਾਵਾਂ ਟੁਕ ਮਾਤਰ ਹੀ ਹਨ। ਚੀਫ ਖਾਲਸਾ ਦੀਵਾਨ ਦੇ ਚੱਢੇ ਵੱਲੋ ਜਬਰੀ ਹਟਾਏ ਗਏ ਇੱਕ ਮੈਂਬਰ ਅਵਤਾਰ ਸਿੰਘ ਨੇ ਇੱਕ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ 'ਜਿਹੋ ਕੁਕ ਤਿਹੋ ਜਿਹੇ ਬੱਚੇ' ਦੀ ਕਹਾਵਤ ਅਨੁਸਾਰ ਅਸ਼ਲੀਲਤਾ ਦਾ ਵਿਦਿਅਕ ਤੇ ਧਾਰਮਿਕ ਖੇਤਰ ਵਿੱਚ ਵੱਧਣਾ ਚਿੰਤਾ ਦਾ ਵਿਸ਼ਾ ਹੈ। ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਸਮੇਂ ਇੱਕ ਹੋਰ ਘਟਨਾ ਵਾਪਰੀ ਜਿਸ ਵਿੱਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚੰਡੀਗੜ• ਦੀ ਰੀਸੈਪਸ਼ਨਿਸਟ ਦਵਿੰਦਰ ਕੌਰ ਨੇ ਦੀਵਾਨ ਦੇ ਪ੍ਰਧਾਨ ਨੂੰ ਲਿਖ ਕੇ ਦਿੱਤਾ ਕਿ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰੀਤਮ ਸਿੰਘ ,ਡਾ ਪਰਮਜੀਤ ਸਿੰਘ ਤੇ ਇੰਦਰਜੀਤ ਸਿੰਘ ਸਕੂਲ ਦੇ ਮੈਂਬਰ ਇੰਚਾਰਜਾਂ 'ਤੇ ਛੇੜਖਾਨੀ ਤੇ ਗੰਦੀਆ ਹਰਕਤਾਂ ਕਰਨ ਦੇ ਦੋਸ਼ ਲਗਾਏ ਤੇ ਇਸ ਵਿੱਚ ਸਕੂਲ ਦੀ ਪ੍ਰਿੰਸੀਪਲ ਵੀ ਭਾਗੀਦਾਰ ਮੰਨੀ ਗਈ। 18 ਮਈ 2018 ਦੀ ਕਾਰਜ ਸਾਧਕ ਕਮੇਟੀ ਵਿੱਚ ਮਦ ਨੰਬਰ 2 ਅਨੁਸਾਰ ਇਹ ਮੁੱਦਾ ਵਿਚਾਰਿਆ ਗਿਆ ਤੇ ਪ੍ਰਿੰਸੀਪਲ ਪ੍ਰੀਤ ਇੰਦਰ ਕੌਰ ਤੇ ਦਵਿੰਦਰ ਕੌਰ ਨੂੰ ਪੜਤਾਲ ਹੋਣ ਤੱਕ ਦੋ ਮਹੀਨੇ ਦੀ ਛੁੱਟੀ ਤੇ ਭੇਜ ਦਿੱਤਾ ਗਿਆ। ਮੱਦ ਨੰਬਰ ਤਿੰਨ ਅਨੁਸਾਰ ਤਿੰਨੇ ਮੈਂਬਰਾਂ ਨੇ ਆਪਣੇ ਮੈਂਬਰ ਇੰਚਾਰਜਾਂ ਦੇ ਆਹੁਦਿਆ ਤੋ ਅਸਤੀਫੇ ਦੇ ਦਿੱਤੇ ਪਰ ਦਿਵੰਦਰ ਕੌਰ ਤੇ ਸ਼ਕਾਇਤ ਵਾਪਸ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ ਕਿ ਜਾਂ ਤਾਂ ਉਹ ਸ਼ਕਾਇਤ ਵਾਪਸ ਲੈ ਲਵੇ ਨਹੀ ਤਾਂ ਤਿੰਨ ਮਹੀਨੇ ਦੀ ਤਨਖਾਹ ਦੇ ਕੇ ਨੌਕਰੀ ਤੋ ਬਰਖਾਸਤ ਕਰ ਦਿੱਤਾ ਜਾਵੇਗਾ ਪਰ ਉਹ ਮੈਂਬਰ ਇੰਚਾਰਜਾਂ ਦੇ ਮੁਆਫੀਨਾਮੇ ਤੇ ਅੜੀ ਹੈ। ਦਵਿੰਦਰ ਕੌਰ ਦੇ ਪਰਿਵਾਰ ਵਾਲੇ ਵੀ ਦੀਵਾਨ ਦੇ ਮੈਂਬਰ ਹਨ ਜਿਸ ਕਰਕੇ ਉਸ ਦਾ ਬਚਾ ਹੋ ਰਿਹਾ ਹੈ ਨਹੀ ਤਾਂ ਹੁਣ ਤੱਕ ਕਦ ਦੀ ਉਸ ਦੀ ਛੁੱਟੀ ਹੋਈ ਹੁੰਦੀ। ਦੀਵਾਨ ਦੇ ਜੇਕਰ ਘੋਖ ਪੜਤਾਲ ਕੀਤੀ ਜਾਵੇ ਤਾਂ ਸੰਵਿਧਾਨ ਅਨੁਸਾਰ ਸਿਰਫ ਅੰਮ੍ਰਿਤਧਾਰੀ ਹੀ ਇਸ ਦਾ ਮੈਂਬਰ ਬਣ ਸਕਦਾ ਹੈ ਪਰ ਚੱਢੇ ਨੇ ਆਪਣੀ ਕੁਰਸੀ ਪੱਕੀ ਰੱਖਣ ਲਈ ਬੇਅੰਮ੍ਰਿਤੀਏ ਹੀ ਨਹੀ ਸਗੋ ਕਈ ਪਤਿਤ ਵੀ ਮੈਂਬਰ ਬਣਾ ਲਏ। ਜੇਕਰ ਦੀਵਾਨ ਦੇ ਇੱਕ ਹੋਰ ਆਹੁਦੇਦਾਰ ਜਿਸ ਨੂੰ ਅੱਜ ਕਲ• ਸਕੂਲਾਂ ਦਾ ਇੰਚਾਰਜ ਲਗਾਇਆ ਗਿਆ ਹੈ ਉਸ ਨੇ ਇੱਕ ਅਜਿਹੀ ਕਰਤੂਤ ਘੋਲੀ ਜਿਹੜੀ ਦੀਵਾਨ ਤੇ ਅੰਮ੍ਰਿਤਧਾਰੀ ਸਿੰਘ ਨੂੰ ਸ਼ੋਭਾ ਨਹੀ ਦਿੰਦੀ। ਸਿੱਖਾਂ ਦਾ ਉਹ ਸਮਾਂ ਵੀ ਜਦੋ ਬੀਬੀਆ ਨਿਹੰਗ ਬਾਣੇ ਵਿੱਚ ਕਿਸੇ ਵਿਅਕਤੀ ਨੂੰ ਵੇਖ ਕੇ ਆਪਣੇ ਆਪ ਨੂੰ ਸੁਰੱਖਿਅਤ ਸਮਝਦੀਆ ਸਨ ਤੇ ਇਤਿਹਾਸ ਦੇ ਪੰਨਿਆ ਤੇ ਜਿਕਰ ਆਉਦਾ ਹੈ ਕਿ ,'' ਬੀਬੀ ਆਏ ਨੀ ਨਿਹੰਗ ਬੂਹਾ ਖੋਲ ਕੇ ਨਿਸੰਗ '' ਵਾਲਾ ਸੰਕਲਪ ਸੀ ਪਰ ਹੁਣ ਇਹ ਖਤਮ ਹੁੰਦਾ ਜਾ ਰਿਹਾ ਹੈ। ਇਸ ਮੈਂਬਰ ਦੀ ਆਪਣੀ ਘਰ ਵਾਲੀ ਦੀ ਮੌਤ ਹੋਣ ਉਪਰੰਤ ਉਸ ਨੇ ਇੱਕ ਸਕੂਲ ਦੀ ਪ੍ਰਿੰਸੀਪਲ ਤੇ ਡੋਰੋ ਪਾਉਣੇ ਸ਼ੁਰੂ ਕਰ ਦਿੱਤੇ। ਪ੍ਰਬੰਧਕੀ ਕਮੇਟੀ ਨੇ ਉਸ ਮਹਿਲਾ ਪਿੰ੍ਰਸੀਪਲ ਦਾ ਤਬਾਦਲਾ ਹੋਰ ਕਿਸੇ ਸਕੂਲ ਵਿੱਚ ਕਰ ਦਿੱਤਾ ਪਰ ਉਹ ਮੈਂਬਰ ਸਾਹਿਬ ਉਸ ਸਕੂਲ ਦੇ ਮੈਬਰ ਇੰਚਾਰਜ ਨਾ ਹੋਣ ਦੇ ਬਾਵਜੂਦ ਵੀ ਬੀਬੀ ਨੂੰ ਹਰ ਰੋਜ਼ ਮਿਲਣ ਵਾਸਤੇ ਸਕੂਲ ਚੱਲੇ ਜਾਂਦੇ ਤੇ ਅਖੀਰ ਉਸ ਬੀਬੀ ਦਾ ਧੱਕੇ ਨਾਲ ਤਲਾਕ ਕਰਵਾ ਕੇ ਉਸ ਨੂੰ ਆਪਣੀ ਮਸ਼ੂਕ ਤੋ ਘਰ ਵਾਲੀ ਬਣਾ ਲਿਆ। ਖੂਨ ਖਰਾਬਾ ਉਸ ਵੇਲੇ ਹੁੰਦਾ ਹੁੰਦਾ ਬਚਿਆ ਜਦੋਂ ਉਸ ਮਹਿਲਾ ਪ੍ਰਿੰਸੀਪਲ ਦੇ ਪਹਿਲੇ ਪਤੀ ਨੇ ਮੈਂਬਰ ਸਾਹਿਬ ਦੇ ਬੱਚਿਆ ਨੂੰ ਇੱਕ ਸਮਾਗਮ ਵਿੱਚ ਇਹ ਕਹਿ ਦਿੱਤਾ ਕਿ ,'' ਜੈਟਲਮੈਲ ਆਈ ਐਮ ਦਾ ਫਸਟ ਹਸਬੈਡ ਆਫ ਯੂਅਰ ਸੈਕਿੰਡ ਮੱਦਰ।'' ਉਸ ਮੈਂਬਰ ਕੋਲ ਅੱਜ ਤੱਕ ਆਪਣੇ ਵੱਲੋ ਕੀਤੀ ਗਈ ਕਾਰਵਾਈ ਦਾ ਨਾ ਕਿਸੇ ਨੇ ਨੋਟਿਸ ਲਿਆ ਤੇ ਨਾ ਹੀ ਉਸ ਵਿਰੁੱਧ ਕੋਈ ਕਾਰਵਾਈ ਕੀਤੀ ਹੈ ਜਦ ਕਿ ਚੀਫ ਖਾਲਸਾ ਦੀਵਾਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਨਨੀ ਸੰਸਥਾ ਮੰਨਿਆ ਜਾਂਦਾ ਹੈ। ਦੀਵਾਨ ਦੇ ਪ੍ਰਧਾਨ ਚੱਢਾ ਵੱਲੋ ਜੇਕਰ ਉਸ ਵੇਲੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਉਹਨਾਂ ਨੂੰ ਅੱਜ ਵਾਲੇ ਹਾਲਾਤ ਵੇਖਣੇ ਪੈਦੇ। ਇਸੇ ਤਰ•ਾ ਇੱਕ ਹੋਰ ਅੰਮ੍ਰਿਤਧਾਰੀ ਮੈਂਬਰ ਇੰਚਾਰਜ ਨੇ ਵੀ ਇੱਕ ਮਹਿਲਾ ਪ੍ਰਿੰਸੀਪਲ ਤੇ ਡੋਰੇ ਪਾਉਣੇ ਸ਼ੁਰੂ ਕੀਤੇ ਤਾਂ ਉਸ ਨੇ ਸ਼ਕਾਇਤ ਪ੍ਰਧਾਨ ਨੂੰ ਕੀਤੀ ਤਾਂ ਚੱਢੇ ਨੇ ਉਸ ਦੇ ਸਾਥੀ ਮੈਂਬਰ ਇੰਚਾਰਜ ਜਾਤਿੰਦਰ ਸਿੰਘ ਭਾਟੀਆ ਰਾਹੀ ਉਸ ਮੈਂਬਰ ਕੋਲੋ ਮੈਬਰ ਇੰਚਾਰਜ ਤੋ ਅਸਤੀਫਾ ਲੈ ਲਿਆ ਪਰ ਉਹ ਅੱਜ ਵੀ ਦੀਵਾਨ ਦਾ ਮੈਂਬਰ ਹੈ। ਦੀਵਾਨ ਦੇ ਮੌਜੂਦਾ ਪ੍ਰਧਾਨ ਡਾ ਸੰਤੋਖ ਸਿੰਘ ਦਾ ਵੀ ਇੱਕ ਕਿੱਸਾ ਸਾਹਮਣੇ ਆਇਆ ਹੈ ਕਿ ਉਸ ਨੇ ਵੀ ਇੱਕ ਮਹਿਲਾ ਮੁਲਾਜ਼ਮ ਨੂੰ ਇੱਕ ਦਿਨ ਦੇ ਨੋਟਿਸ ਤੇ ਨੌਕਰੀ ਤੋ ਕੱਢ ਦਿੱਤਾ ਹੈ ਭਾਂਵੇ ਕਿ ਉਸ ਨੂੰ ਨੋਟਿਸ ਨਹੀ ਮਿਲਿਆ ਕਿਉਕਿ ਸਦਮੇ ਕਾਰਨ ਉਹ ਬੀਮਾਰ ਹੈ ਤੇ ਛੁੱਟੀ ਤੇ ਚੱਲ ਰਹੀ ਹੈ। ਕਿਸੇ ਵੀ ਪੱਕੇ ਮੁਲਾਜ਼ਮ ਨੂੰ ਇਸ ਤਰ•ਾ ਕੱਢਣਾ ਨਾ ਤਾਂ ਸਿਧਾਂਤਕ ਤੌਰ ਤੇ ਠੀਕ ਹੈ ਤੇ ਨਾ ਹੀ ਕਨੂੰਨੀ ਤੌਰ ਤੇ ਦਰੁਸਤ ਹੈ। ਜੇਕਰ ਉਹ ਮਹਿਲਾ ਦਾ ਕਿੱਸਾ ਵੀ ਜੇਕਰ ਸਾਹਮਣੇ ਆਉਦਾ ਹੈ ਤਾਂ ਡਾ ਸੰਤੋਖ ਸਿੰਘ ਨੂੰ ਵੀ ਆਪਣੀ ਕੁਰਸੀ ਛੱਡਣੀ ਪੈ ਸਕਦੀ ਹੈ। ਸਿੱਖ ਪੰਥ ਵਿੱਚ ਬੜੇ ਹੀ ਸਤਿਕਾਰ ਵਾਲੇ ਅਖੰਡ ਕੀਤਰਨੀ ਜੱਥੇ ਦੇ ਦੋ ਆਗੂਆਂ 'ਤੇ ਵੀ ਚਰਿੱਤਰਹੀਣਤਾ ਦੇ ਦੋਸ਼ ਲੱਗੇ ਸਨ। ਅੱਜ ਭਾਂਵੇ ਅਖੰਡ ਕੀਤਰਨੀ ਜੱਥਾ ਪਹਿਲਾਂ ਜਿੰਨਾ ਕਾਰਜਸ਼ੀਲ ਨਹੀ ਰਿਹਾ ਸਗੋ ਕਈ ਧੜਿਆ ਵਿੱਚ ਵੰਡੇ ਜਾਣ ਕਾਰਨ ਇਸ ਦੀਆ ਸਰਗਰਮੀਆ ਭਾਈ ਰਣਧੀਰ ਸਿੰਘ ਭਾਈ ਫੌਜਾ ਸਿੰਘ ( ਨਿਰੰਕਾਰੀ ਕਾਂਡ) ਵਾਲਿਆ ਵਰਗੀਆ ਨਹੀ ਰਹੀਆ। ਇੱਕ ਵਿਦਵਾਨ ਆਗੂ ਤੇ ਇਹ ਦੋਸ਼ ਲੱਗਾ ਸੀ ਕਿ ਉਸ ਨੇ ਕੀਤਰਨ ਸਿੱਖਦੀ ਇੱਕ ਵਿਦੇਸ਼ੀ ਔਰਤ ਨਾਲ ਜਦੋਂ ਅਸ਼ਲੀਲ ਹਰਕਤ ਕੀਤੀ ਤਾਂ Àਸ ਨੇ ਅਮਰੀਕਾ ਦੇ ਸਿੱਖ ਪ੍ਰਚਾਰਕ ਭਾਈ ਹਰਭਜਨ ਸਿੰਘ ਯੋਗੀ ਨੂੰ ਜਾ ਕੇ ਦੱਸ ਦਿੱਤਾ ਤਾਂ ਉਹਨਾਂ ਉਸ ਆਗੂ ਨੂੰ ਕੁਝ ਨਾ ਕਿਹਾ ਸਗੋ ਉਸ ਦਾ ਕੀਤਰਨ ਸਿੱਖਣਾ ਬੰਦ ਕਰ ਦਿੱਤਾ ਸੀ ਜਦ ਕਿ ਜਥੇਦਾਰ ਗੁਰਚਰਨ ਸਿੰਘ ਨੇ ਉਸ ਦੀ ਲਾਹ ਪਾਹ ਜਰੂਰ ਕੀਤੀ ਸੀ। ਇਸੇ ਤਰ•ਾ ਇੱਕ ਜੱਥੇ ਦੇ ਵੱਡੇ ਪ੍ਰਚਾਰਕ ਤੇ ਵੀ ਦੋਸ਼ ਲੱਗਦਾ ਹੈ ਕਿ ਉਸ ਦੇ ਸਬੰਧ ਇੱਕ ਗੈਰ ਔਰਤ ਸਨ ਤੇ ਜਦੋ ਉਹ ਗਰਭਵਤੀ ਹੋ ਗਈ ਤਾਂ ਉਸ ਦਾ ਗਰਭਪਾਤ ਲੁਧਿਆਣੇ ਦੇ ਇੱਕ ਹਸਪਤਾਲ ਵਿੱਚੋ ਕਰਵਾਇਆ ਗਿਆ ਸੀ। ਉਸ ਫਰਲੇ ਵਾਲੇ ਇਸ ਆਗੂ ਵਿਰੁੱਧ ਇਸ ਕਰਕੇ ਕੋਈ ਕਾਰਵਾਈ ਨਹੀ ਹੋ ਸਕੀ ਸੀ ਕਿਉਕਿ ਉਹ ਜੱਥੇ ਦਾ ਸਿਰ ਕੱਢ ਆਗੂ ਸੀ ਪਰ ਹਸਪਤਾਲ ਵਿੱਚ ਅੱਜ ਵੀ ਉਸ ਦਾ ਰਿਕਾਰਡ ਬੋਲਦਾ ਹੈ। ਵੈਸੇ ਅਖੰਡ ਕੀਤਰਨੀ ਜੱਥੇ ਦੇ ਸਿੰਘਾਂ ਦੀਆ ਕੁਰਬਾਨੀਆ ਨੂੰ ਭੁਲਾਇਆ ਨਹੀ ਜਾ ਸਕਦਾ ਜਿਹੜੇ ਪੰਥ ਤੇ ਗ੍ਰੰਥ ਨੂੰ ਬਚਾਉਣ ਲਈ ਤੱਤਪਰ ਰਹਿੰਦੇ ਹਨ। ਸਿੱਖ ਪੰਥ ਇਸ ਵੇਲੇ ਪੂਰੀ ਤਰ•ਾ ਆਪਹੁਦਰਾ ਹੋਇਆ ਪਿਆ ਹੈ ਤੇ ਪੰਥ ਦੇ ਰਾਹ ਦਸੇਰਾ ਬਨਣ ਵਾਲੇ ਤਖਤਾਂ ਦੇ ਜਥੇਦਾਰ ਇੱਕ ਸਿਆਸੀ ਦਲ ਦੀ ਦਲਦਲ ਵਿੱਚ ਫੜ ਕੇ ਰਬੜ ਦੀ ਮੋਹਰ ਬਣ ਗਏ ਹਨ। ਜਿਸ ਕੰਗਾਰ ਤੇ ਇਸ ਵੇਲੇ ਪੰਥ ਪਹੁੰਚ ਚੁੱਕਾ ਹੈ ਜੇਕਰ ਇਸ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਅਕਸ਼ੈ ਕੁਮਾਰ ਵਾਲੀ ਉਹ ਭਾਵਨਾਵਾਂ ਜਿਸ ਵਿੱਚ ਉਹ ਕਹਿੰਦਾ ਹੈ ਕਿ ਬੰਬੇ ਵਰਗੇ ਸ਼ਹਿਰ ਜੇਕਰ ਕਿਸੇ ਵੀ ਧਰਮ ਦਾ ਕੋਈ ਵਿਅਕਤੀ ਆਪਣੀ ਬਹੁ ਬੇਟੀ ਨੂੰ ਇਕੱਲਿਆ ਕਿਸੇ ਟੈਕਸੀ ਰਾਹੀ ਭੇਜਦਾ ਹੈ ਤਾਂ ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਟੈਕਸੀ ਕਿਸੇ ਸਰਦਾਰ ਦੀ ਹੋਵੇ ਕਿਉਕਿ ਸਰਦਾਰ, ਕਿਰਦਾਰ ਤੇ ਦਸਤਾਰ ਦਾ ਆਪਣਾ ਵੱਖਰਾ ਰੋਹਬ ਤੇ ਸਿੱਖ ਇਮਾਨਦਾਰ ਤੇ ਬਹਾਦਰ ਤੇ ਚਰਿੱਤਰ ਵਾਲੇ ਹੁੰਦੇ ਹਨ ਤੋ ਉਹ ਡਰਾਈਵਰ ਉਸ ਨੂੰ ਸੁਰੱਖਿਅਤ ਮੰਜ਼ਿਲ ਤੇ ਪਹੁੰਚਾ ਸਕਦਾ ਹੈ। ਜਦੋਂ ਪੰਥਕ ਸੰਸਥਾਵਾਂ ਦੇ ਆਗੂਆਂ ਦੇ ਕਿਰਦਾਰਾਂ ਦੀ ਗੱਲ ਆਉਦੀ ਹੈ ਤਾਂ ਪੰਥ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਦਾ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਵੇਲੇ ਕਿਹਾ ਜਾਂਦਾ ਸੀ ਕਿ ਉਹਨਾਂ ਨੇ ਅਜਿਹੇ ਚਰਿੱਤਰਹੀਣਤਾ ਵਾਲੇ ਵਿਅਕਤੀਆ ਨੂੰ ਸੋਧਾਂ ਲਾਉਣ ਲਈ ਇੱਕ ਘੜੇ ਵਿੱਚ ਪਰਚੀਆ ਪਾਈਆ ਹੁੰਦੀਆ ਸਨ ਜਿਹਨਾਂ ਨੂੰ ਇੱਕ ਇੱਕ ਕਰਕੇ ਕੱਢਿਆ ਜਾਂਦਾ ਤੇ ਫਿਰ ਉਸ ਦੇ ਖਿਲਾਫ ਖਾਲਸਾਈ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਂਦੀ ਸੀ ਤੇ ਅੱਜ ਵੀ ਅਜਿਹੇ ਅਸ਼ਲੀਲਤਾ ਫੈਲਾਉਣ ਵਾਲੇ ਤੇ ਚਰਿੱਤਰਹੀਣ ਵਿਅਕਤੀਆ ਤੇ ਆਗੂਆਂ ਦਾ ਸੁਧਾਰ ਕਰਨ ਕਿਸੇ ਭਿੰਡਰਾਂਵਾਲੇ ਦੀ ਜਰੂਰਤ ਹੈ ਤਾਂ ਕਿ ਪੰਥ ਦੀ ਦਸਤਾਰ, ਗੁਫਤਾਰ, ਰਫਤਾਰ ਕਿਰਦਾਰ ਤੇ ਸਿਸ਼ਟਾਚਾਰ ਨੂੰ ਬਚਾਇਆ ਜਾ ਸਕੇ।