ਹਾਜੀਪੁਰ ਤੇ ਨੇੜਲੇ ਪਿੰਡ ਗੇਰਾ ਨੇੜੇ ਦੋ ਵੱਖ-ਵੱਖ ਸੜਕ ਹਾਦਸਿਆਂ ’ਚ 1 ਵਿਅਕਤੀ ਦੀ ਮੌਤ

ਹਾਜੀਪੁਰ : ਹਾਜੀਪੁਰ ਅਤੇ ਨੇੜਲੇ ਪਿੰਡ ਗੇਰਾ ਨੇੜੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਦੀ ਮੌਤ ਅਤੇ ਇੱਕ ਹੋਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਹਾਜੀਪੁਰ ਦੇ ਬੁੱਢਾਬੜ ਮੋੜ ‘ਤੇ ਇੱਕ ਟਰੈਕਟਰ-ਟਰਾਲੀ, ਜੋ ਤਲਵਾੜਾ ਵੱਲੋਂ ਆ ਰਹੀ ਸੀ, ਅਚਾਨਕ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਇੱਕ ਟਾਹਲੀ ਦੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੈਕਟਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਟਰੈਕਟਰ ਚਾਲਕ ਦੀ ਪਛਾਣ ਜੱਗੀ ਪੁੱਤਰ ਮੁਲਤਾਨ ਸਿੰਘ ਵਾਸੀ ਤਲਵਾੜਾ ਦੇ ਰੂਪ ਵਿੱਚ ਹੋਈ ਹੈ, ਜਿਸਨੂੰ ਗੰਭੀਰ ਸੱਟਾਂ ਆਇਆ ਹਨ। ਉਸ ਨੂੰ ਪਹਿਲਾ ਹਾਜੀਪੁਰ ਨੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਪਹਿਲਾ ਉਪਚਾਰ ਦੇ ਬਾਅਦ ਉਸ ਨੂੰ ਮੁਕੇਰਿਆਂ ਦੇ ਸਰਕਾਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ।ਦੂਜਾ ਸੜਕ ਹਾਦਸਾ ਹਾਜੀਪੁਰ-ਤਲਵਾੜਾ ਸੜਕ ‘ਤੇ ਸਥਿਤ ਗੁਰਦੁਆਰਾ ਥੜਾ ਸਾਹਿਬ ਦੇ ਸਾਹਮਣੇ ਵਾਪਰਿਆ। ਇੱਕ ਟਿੱਪਰ ਨੰਬਰ PB.07-CJ-9191, ਜਿਸਨੂੰ ਮੋਨੂੰ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਭੱਟੀਆਂ ਰਾਜਪੂਤਾਂ ਮੁਕੇਰੀਆਂ ਚਲਾ ਰਿਹਾ ਸੀ, ਹਾਦਸਾਗ੍ਰਸਤ ਹੋ ਗਿਆ। ਟਿੱਪਰ ਬੱਜਰੀ ਨਾਲ ਲੱਦਿਆ ਹੋਇਆ ਸੀ ਅਤੇ ਤਲਵਾੜਾ ਵੱਲੋਂ ਹਾਜੀਪੁਰ ਆ ਰਿਹਾ ਸੀ। ਜਦੋਂ ਇਹ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚਿਆ, ਤਾਂ ਬੇਕਾਬੂ ਹੋ ਕੇ ਸੜਕ ਕਿਨਾਰੇ ਸਫੈਦੇ ਦੇ ਦਰੱਖਤ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਡਰਾਈਵਰ ਮੋਨੂੰ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਚਾਲਕ ਦੀ ਲਾਸ਼ ਨੂੰ ਬੜੀ ਮੁਸ਼ਕਲਾ ਦੇ ਬਾਅਦ ਟਿੱਪਰ ਤੋਂ ਬਾਹਰ ਕੱਢਿਆ। ਸੂਚਨਾ ਮਿਲਦੇ ਹੀ ਹਾਜੀਪੁਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ। ਪੁਲਿਸ ਨੇ ਦੋਵੇਂ ਸੜਕ ਹਾਦਸਿਆਂ ਦੀ ਜਾਂਚ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।