ਅੰਮ੍ਰਿਤਸਰ ਦੇ ਟਾਲੀ ਵਾਲਾ ਰੋਡ ‘ਤੇ ਨਵੇਂ ਬਣੇ ਮਕਾਨ ਦੀ ਚਾਰ ਮੰਜ਼ਿਲਾ ਇਮਾਰਤ ਦਾ ਲੈਂਟਰ ਅਚਾਨਕ ਡਿੱਗਣ ਨਾਲ 2 ਲੋਕ ਜ਼ਖ਼ਮੀ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਸੁਲਤਾਨ ਰੋਡ ‘ਤੇ ਸਥਿਤ ਟਾਲੀ ਵਾਲਾ ਰੋਡ ‘ਤੇ ਉਸ ਸਮੇਂ ਹਫੜਾ- ਤਫੜੀ ਮੱਚ ਗਈ ਜਦੋਂ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਲੈਂਟਰ ਡਿੱਗ ਗਿਆ।ਮਿਲੀ ਜਾਣਕਾਰੀ ਦੇ ਅਨੁਸਾਰ, ਅੰਮ੍ਰਿਤਸਰ ਦੇ ਸੁਲਤਾਨ ਰੋਡ ‘ਤੇ ਟਾਲੀ ਵਾਲਾ ਰੋਡ ਨੇੜੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਿੱਥੇ ਇੱਕ ਨਵੇਂ ਬਣੇ ਮਕਾਨ ਦੀ ਚਾਰ ਮੰਜ਼ਿਲਾ ਇਮਾਰਤ ਦਾ ਲੈਂਟਰ ਅਚਾਨਕ ਡਿੱਗ ਗਿਆ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਕੰਮ ਚੱਲ ਰਿਹਾ ਸੀ, ਅਤੇ ਕਈ ਮਜ਼ਦੂਰ ਮੌਜੂਦ ਸਨ। ਲੈਂਟਰ ਡਿੱਗਣ ਦੇ ਦੌਰਾਨ ਇੱਕ ਮਿਸਤਰੀ ਅਤੇ ਇੱਕ ਮਜ਼ਦੂਰ ਮਲਬੇ ਹੇਠ ਦੱਬ ਗਏ। ਘਟਨਾ ਤੋਂ ਤੁਰੰਤ ਬਾਅਦ, ਨੇੜਲੇ ਨਿਵਾਸੀਆਂ ਨੇ ਹਿੰਮਤ ਦਿਖਾਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।ਦੋਵੇਂ ਜ਼ਖਮੀ ਸੁਰੱਖਿਅਤਇਸ ਦੇ ਨਾਲ ਹੀ ਦੋਵੇਂ ਜ਼ਖਮੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਦਰਅਸਲ ਘਰ ਦੀ ਤੀਜੀ ਅਤੇ ਚੌਥੀ ਮੰਜ਼ਿਲ ‘ਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਲੈਂਟਰ ਵਿਛਾਉਣ ਜਾਂ ਨਿਰਮਾਣ ਸਮੱਗਰੀ ਦੀ ਕਮਜ਼ੋਰੀ ਦੇ ਕਾਰਨ ਇਹ ਹਾਦਸਾ ਹੋਇਆ।ਹਾਦਸੇ ਦੇ ਬਾਅਦ ਮੌਕੇ ‘ਤੇ ਵੱਡੀ ਭੀੜ ਇਕੱਠੀ ਹੋ ਗਈ, ਅਤੇ ਕੁਝ ਸਮੇਂ ਲਈ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਅਤੇ ਨਗਰ ਪਾਲਿਕਾ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ।
SikhDiary