ਤਰਨ ਤਾਰਨ ਦੇ ਇਨ੍ਹਾਂ ਇਲਾਕਿਆਂ ’ਚ ਬਿਜਲੀ ਰਹੇਗੀ ਬੰਦ
ਤਰਨ ਤਾਰਨ : 132 ਕੇ.ਵੀ.ਏ. ਸਬਸਟੇਸ਼ਨ ਤਰਨ ਤਾਰਨ ਤੋਂ ਚੱਲਣ ਵਾਲੇ 11 ਕੇਵੀ ਸਿਟੀ 1 ਅਤੇ ਸਿਟੀ 6 ਫੀਡਰਾਂ ਦੀ ਜ਼ਰੂਰੀ ਮੁਰੰਮਤ ਦੇ ਕਾਰਨ, 29 ਅਤੇ 30 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।ਇਨ੍ਹਾਂ ਦੋਵਾਂ ਫੀਡਰਾਂ ਤੋਂ ਚੱਲਣ ਵਾਲੇ ਖੇਤਰਾਂ ਜਿਵੇਂ ਕਿ ਕਾਜ਼ੀਕੋਟ ਰੋਡ, ਚੰਦਰਾ ਕਲੋਨੀ, ਸਰਹਾਲੀ ਰੋਡ, ਸੱਜਣਾ ਪਾਸਾ, ਗਲੀ ਜਮਾਰਾਈ ਵਾਲੀ, ਮੁਹੱਲਾ ਭਾਗ ਸ਼ਾਹ, ਤਹਿਸੀਲ ਬਾਜ਼ਾਰ, ਨੂਰਦੀ ਰੋਡ, ਪਾਰਕ ਐਵੇਨਿਊ, ਗੁਰੂ ਅਰਜਨ ਦੇਵ ਕਲੋਨੀ, ਸਰਦਾਰ ਐਨਕਲੇਵ, ਗੁਰਬਖਸ਼ ਕਲੋਨੀ, ਮੁਹੱਲਾ ਜਸਵੰਤ ਸਿੰਘ, ਹੋਲੀ ਸਿਟੀ, ਕੋਹਰ ਅਹਾਤਾ, ਪਲਾਸੌਰ ਰੋਡ, ਛੋਟਾ ਕਾਜ਼ੀਕੋਟ ਅਤੇ ਜੈ ਦੀਪ ਕਲੋਨੀ ਤਰਨ ਤਾਰਨ ਆਦਿ ਨੂੰ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਨਰਿੰਦਰ ਸਿੰਘ, ਸਬ ਡਿਵੀਜ਼ਨਲ ਅਫਸਰ, ਅਰਬਨ ਤਰਨ ਤਾਰਨ, ਜੇਈ ਇੰਜੀਨੀਅਰ ਗੁਰਭੇਜ ਸਿੰਘ ਢਿੱਲੋਂ ਅਤੇ ਇੰਜੀਨੀਅਰ ਹਰਜਿੰਦਰ ਸਿੰਘ ਜੇਈ ਨੇ ਦਿੱਤੀ। 132 ਕੇ.ਵੀ.ਏ. ਸਬ ਸਟੇਸ਼ਨ ਤਰਨਤਾਰਨ ਤੋਂ ਚੱਲਣ ਵਾਲੇ 11 ਕੇ.ਵੀ. ਸਿਟੀ 1 ਅਤੇ ਸਿਟੀ 6 ਫੀਡਰਾਂ ਦੀ ਜ਼ਰੂਰੀ ਮੁਰੰਮਤ ਦੇ ਕਾਰਨ, 29 ਅਤੇ 30 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
SikhDiary