Election Resulut : ਆਮ ਆਦਮੀ ਪਾਰਟੀ ਬਲਾਕ ਸੰਮਤੀ ਜ਼ੀਰਾ ਦੀਆਂ 19 ਸੀਟਾਂ ‘ਤੇ ਅੱਗੇ

ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਹੁਣ ਤੱਕ ਦੇ ਨਤੀਜਿਆਂ ਅਨੁਸਾਰ, ਆਮ ਆਦਮੀ ਪਾਰਟੀ ਬਲਾਕ ਸੰਮਤੀ ਜ਼ੀਰਾ ਦੀਆਂ 19 ਸੀਟਾਂ ‘ਤੇ ਅੱਗੇ ਹੈ।ਇਸ ਤੋਂ ਇਲਾਵਾ, ਆਮ ਆਦਮੀ ਪਾਰਟੀ ਬਲਾਕ ਸੰਮਤੀ ਮੱਖੂ ਦੀ 15 ਵਿੱਚੋਂ 15 ਸੀਟਾਂ ‘ਤੇ ਅੱਗੇ ਚਲ ਰਹੀ ਹੈ। ਪੰਚਾਇਤ ਸੰਮਤੀ ਜ਼ੀਰਾ ਦੇ ਜ਼ੋਨ ਨੰਬਰ 5 ਲਹੂਕੇ ਕਲਾਂ ਜ਼ੀਰਾ ਤੋਂ ਕਾਂਗਰਸ ਉਮੀਦਵਾਰ ਲਵਪ੍ਰੀਤ ਕੌਰ 655 ਵੋਟਾਂ ਦੀ ਬੜ੍ਹਤ ਨਾਲ ਜਿੱਤ ਗਏ ਹਨ ਲੀਡ ਨਾਲ ਜਿੱਤ ਪ੍ਰਾਪਤ ਕੀਤੀ।