ਪੀ.ਐਸ.ਈ.ਬੀ. ਨੇ 8ਵੀਂ, 10ਵੀਂ ਤੇ 12ਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਦੇ ਪੈਟਰਨ ’ਚ ਕੀਤਾ ਵੱਡਾ ਬਦਲਾਵ
ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੇ ਅਕਾਦਮਿਕ ਸੈਸ਼ਨ 2025-26 ਤੋਂ ਬੋਰਡ ਪ੍ਰੀਖਿਆਵਾਂ ਦੇ ਮੁਸ਼ਕਲ ਪੱਧਰ ਨੂੰ ਵਧਾ ਦਿੱਤਾ ਹੈ। ਬੋਰਡ ਨੇ 8ਵੀਂ, 10ਵੀਂ ਅਤੇ 12ਵੀਂ ਕਲਾਸ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰਾਂ ਦਾ ਪੈਟਰਨ ਵੀ ਬਦਲ ਦਿੱਤਾ ਹੈ। ਬੋਰਡ ਦੇ ਜਾਰੀ ਆਦੇਸ਼ਾਂ ਦੇ ਮੁਤਾਬਕ ਹੁਣ ਆਸਾਨ ਸਵਾਲਾਂ ਦੀ ਗਿਣਤੀ 10 ਫੀਸਦੀ ਘਟਾਈ ਜਾਵੇਗੀ ਅਤੇ ਔਖੇ ਸਵਾਲਾਂ ਦੀ ਗਿਣਤੀ 10 ਫੀਸਦੀ ਵਧਾ ਦਿੱਥੀ।ਪ੍ਰੀਖਿਆਵਾਂ ਵਿੱਚ ਵਧੀਆ ਅੰਕ ਪ੍ਰਾਪਤ ਕਰਨਾ ਹੋਰ ਵੀ ਮੁਸ਼ਕਲਬੋਰਡ ਦੇ ਅਧਿਕਾਰੀਆਂ ਅਨੁਸਾਰ ਹੁਣ ਪੇਪਰਾਂ ਨੂੰ ਵਧੇਰੇ ਵਿਹਾਰਕ, ਵਿਚਾਰਸ਼ੀਲ ਅਤੇ ਗੁਣਵੱਤਾਪੂਰਨ ਬਣਾਉਣ ਲਈ ਕਦਮ ਚੁੱਕੇ ਗਏ ਹਨ। ਬੋਰਡ ਨੇ ਇਸ ਬਾਰੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਇਸ ਅਕਾਦਮਿਕ ਸੈਸ਼ਨ ਤੋਂ ਬਾਅਦ, ਵਿਦਿਆਰਥੀਆਂ ਲਈ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਬਿਹਤਰ ਅੰਕ ਪ੍ਰਾਪਤ ਕਰਨਾ ਕੁਝ ਮੁਸ਼ਕਲ ਹੋਵੇਗਾ।ਸਟੂਡੈਂਟਸ ਨੂੰ ਪੂਰਾ ਚੈਪਟਰ ਪੜ੍ਹਨਾ ਹੋਵੇਗਾਹੁਣ ਇਮਤਿਹਾਨ ਦੀ ਤਿਆਰੀ ਲਈ ਪਾਠ ਪੁਸਤਕ ਅਭਿਆਸ ਦੇ ਪ੍ਰਸ਼ਨਾਂ ਨੂੰ ਯਾਦ ਰੱਖਣਾ ਹੀ ਕਾਫ਼ੀ ਨਹੀਂ ਹੋਵੇਗਾ। ਵਿਦਿਆਰਥੀਆਂ ਨੂੰ ਪੂਰੇ ਅਧਿਆਇ ਨੂੰ ਪਡ਼੍ਹਨਾ ਹੋਵੇਗਾ ਕਿਉਂਕਿ ਅਧਿਆਇ ਦੇ ਮੱਧ ਤੋਂ 25 ਪ੍ਰਤੀਸ਼ਤ ਪ੍ਰਸ਼ਨ ਪੁੱਛੇ ਜਾਣਗੇ। ਇਸ ਕਾਰਨ ਬੱਚਿਆਂ ਨੂੰ ਹੁਣ ਪੂਰਾ ਪਾਠ ਪਡ਼੍ਹਨਾ ਪਵੇਗਾ।ਅਧਿਆਪਕਾਂ ਨੂੰ ਹਦਾਇਤਾਂ: ਵਿਦਿਆਰਥੀਆਂ ਨੂੰ ਨਵੇਂ ਪੈਟਰਨ ਅਨੁਸਾਰ ਤਿਆਰ ਕਰੋਸਿੱਖਿਆ ਵਿਭਾਗ ਨੇ ਸਕੂਲ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਦੇ ਨਵੇਂ ਪੈਟਰਨ ਅਨੁਸਾਰ ਤਿਆਰ ਕਰਨ। ਹੁਣ ਬੱਚੇ ਸਿਰਫ਼ ਰੱਟਾ ਨਹੀਂ ਲਗਵਾਇਆ ਜਾਵੇਗਾ। ਅਧਿਆਪਕਾਂ ਨੂੰ ਕਲਾਸਰੂਮ ਵਿੱਚ ਪੂਰੇ ਚੈਪਟਰ ਪੜਨਾ ਪਵੇਗਾ ਅਤੇ ਉਸ ਵਿੱਚੋਂ ਆਪਣੇ ਸਤਰ ‘ਤੇ ਕੁਝ ਵਾਧੂ ਪ੍ਰਸ਼ਨ ਵੀ ਤਿਆਰ ਕਰਵਾਨੇ ਪੈਣਗੇ।100% ਤੋਂ ਅੰਕ ਆਉਣ ’ਤੇ ਉੱਠਣ ਸਵਾਲਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਸਾਰੇ ਵਿਦਿਆਰਥੀ 100% ਅੰਕ ਪ੍ਰਾਪਤ ਕਰ ਰਹੇ ਸਨ। ਇਸ ਕਾਰਨ ਪ੍ਰਸ਼ਨ ਪੱਤਰ ਪੈਟਰਨ ’ਤੇ ਸਵਾਲ ਖੜ੍ਹੇ ਹੋ ਰਹੇ ਸਨ। ਬੋਰਡ ਅਧਿਕਾਰੀਆਂ ਦੇ ਅਨੁਸਾਰ, ਇਸ ਕਾਰਨ ਪ੍ਰੀਖਿਆਵਾਂ ਦਾ ਡਿਫਿਕਲਟੀ ਲੈਵਲ ਵਧਾਇਆ ਗਿਆ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੀ-ਕੀ ਬਦਲਾਅ ਕੀਤੇ? ਜਾਣੋ:Objective ਪ੍ਰਸ਼ਨਾਂ ਵਿੱਚ ਕਮੀਹੁਣ ਤੱਕ ਪ੍ਰੀਖਿਆ ਵਿੱਚ 40 ਪ੍ਰਤੀਸ਼ਤ ਪ੍ਰਸ਼ਨ Objective ਹੁੰਦੇ ਸਨ, ਪਰ 2025-26 ਤੋਂ, ਇਸਨੂੰ ਘਟਾ ਕੇ 25 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।75 ਪ੍ਰਤੀਸ਼ਤ ਪ੍ਰਸ਼ਨ ਸਿਰਫ਼ ਅਭਿਆਸਾਂ ਵਿੱਚੋਂ ਹੀ ਆਉਣਗੇਹੁਣ ਤੱਕ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਜ਼ਿਆਦਾਤਰ ਪ੍ਰਸ਼ਨ ਪਾਠ ਪੁਸਤਕ ਅਭਿਆਸ ਤੋਂ ਆਉਂਦੇ ਸਨ। ਪਰ ਹੁਣ 75 ਪ੍ਰਤੀਸ਼ਤ ਪ੍ਰਸ਼ਨ ਅਭਿਆਸ ਤੋਂ ਹੀ ਆਉਣਗੇ, ਜਦੋਂ ਕਿ 25 ਪ੍ਰਤੀਸ਼ਤ ਪ੍ਰਸ਼ਨ ਚੈਪਟਰ ਦੇ ਮੱਧ ਤੋਂ ਪੁੱਛੇ ਜਾਣਗੇ। ਇਸ ਕਾਰਨ ਵਿਦਿਆਰਥੀਆਂ ਨੂੰ ਹੁਣ ਪੂਰੇ ਚੈਪਟਰਾਂ ਨੂੰ ਧਿਆਨ ਨਾਲ ਪਡ਼੍ਹਨਾ ਪਵੇਗਾ।ਡਿਫਿਕਲਟੀ ਲੈਵਲ ਵਿੱਚ ਵੱਡਾ ਬਦਲਾਅਪਹਿਲਾਂ, ਪ੍ਰਸ਼ਨ ਪੱਤਰ ਦਾ ਮੁਸ਼ਕਲ ਪੱਧਰ ਇਸ ਪ੍ਰਕਾਰ ਸੀ:ਨਵੇਂ ਪੈਟਰਨ ਦੇ ਅਨੁਸਾਰ, ਹੁਣ ਇਹ ਵੰਡ ਹੁਣ ਇਸ ਪ੍ਰਕਾਰ ਹੋਵੇਗੀ:ਇਸ ਤਰ੍ਹਾਂ ਹੁਣ ਬੋਰਡ ਦੀਆਂ ਪ੍ਰੀਖਿਆਵਾਂ ਅਤੇ ਚੁਣੌਤੀਪੂਰਨ ਹੋ ਜਾਣਗੀਆਂ।
SikhDiary