ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਬਿਭੋਰ ਸਾਹਿਬ ਵਿਖੇ ਤਿੱਖੀ ਢਲਾਣ ’ਤੇ ਵਸੇ ਹੋਏ ਪਰਿਵਾਰਾਂ ਦੀ ਸਥਿਤੀ ਦਾ ਲਿਆ ਜਾਇਜ਼ਾ
ਨੰਗਲ : ਪੀਘਬੜੀ ਵਿੱਚ ਖੱਡ ਆਉਦੀ ਉਥੇ ਮੌਕਾ ਦੇਖਿਆ ਰਸਤਾ ਬਣਾਇਆ ਜਾਵੇਗਾ, ਪੁਲ ਬਣਨਾ ਹੈ 1.40 ਕਰੋੜ ਦਾ ਟੈਂਡਰ ਪਾਸ ਹੋਣਾ ਹੈ, ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਬਿਭੋਰ ਸਾਹਿਬ ਵਿਖੇ ਤਿੱਖੀ ਢਲਾਣ ’ਤੇ ਵਸੇ ਹੋਏ ਪਰਿਵਾਰਾਂ ਲਈ ਸੁਰੱਖਿਆਂ ਦੇ ਪੂਰੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਇੱਥੋ ਦੇ ਘਰਾਂ ਦੇ ਨੇੜੇ ਕੰਕਰੀਟ ਵਾਲ ਦਾ ਵਿਸਥਾਰ ਕਰਨ ਦੀ ਸੁਰੂਆਤ ਕਰ ਰਹੇ ਹਾਂ।ਬੀਤੇ ਦਿਨ ਬਿਭੋਰ ਸਾਹਿਬ ਨੇੜੇ ਦਰਿਆ ਦੇ ਕੋਲ ਤਿੱਖੀ ਪਹਾੜੀ ਤੇ ਵਸੇ ਇੱਕ ਦਰਜਨ ਤੋ ਵੱਧ ਪਰਿਵਾਰਾਂ ਦੇ ਘਰਾਂ ਦੇ ਖਿਸਕਣ ਦੇ ਖਦਸ਼ੇ ਦੀ ਸੂਚਨਾ ਮਿਲਣ ਕਾਰਨ ਰਾਤ ਲਗਭਗ 9 ਵਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪ੍ਰਸਾਸ਼ਨ ਦੇ ਅਧਿਕਾਰੀਆਂ ਨਾਲ ਇੱਥੇ ਪਹੁੰਚੇ। ਉਨ੍ਹਾਂ ਨੇ ਤੁਰੰਤ ਪਹਾੜੀ ਤੋ ਮਲਵਾ ਆਉਣ ਤੇ ਹੇਠਾ ਤੋ ਮਕਾਨਾ ਦਾ ਬੈਡ ਖਿਸਕਣ ਦੀ ਸੰਭਾਵਨਾਂ ਨੂੰ ਦੇਖਦੇ ਹੋਏ ਤੁਰੰਤ ਇਨ੍ਹਾਂ ਪਰਿਵਾਰਾਂ ਨੂੰ ਮਕਾਨਾਂ ਵਿਚੋਂ ਸੁਰੱਖਿਅਤ ਥਾਵਾ ਤੇ ਪਹੁੰਚਾਇਆ ਅਤੇ ਇਸ ਖੇਤਰ ਵਿਚ ਪਹਿਲਾ ਤੋ ਲੱਗ ਰਹੀ ਕੰਕਰੀਟ (ਰੀਟੇਨ ਵਾਲ) ਦੀ ਮਜਬੂਤ ਦੀਵਾਰ ਨੁੰ ਹੋਰ ਅੱਗੇ 400 ਫੁੱਟ ਤੱਕ ਕਵਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆਂ ਸਾਡੀ ਤਰਜੀਹ ਹੈ। ਸ.ਬੈਂਸ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਰਸਾਤ ਹੋਣ ਅਤੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਪਹਾੜਾ ਤੋ ਆ ਰਹੇ ਪਾਣੀ ਦੇ ਤੇਜ਼ ਵਹਾਅ ਕਾਰਨ ਪਹਾੜੀਆਂ ਦੇ ਖਿਸਕਣ ਦਾ ਖਤਰਾ ਬਣਿਆ ਰਹਿੰਦਾ ਹੈ ਅਸੀ ਸਮੁੱਚੇ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਾਂ, ਜਿੱਥੇ ਵੀ ਕੋਈ ਸੁਰੱਖਿਆਂ ਪ੍ਰਬੰਧਾਂ ਲਈ ਜਰੂਰਤ ਹੋਵੇ ਉਥੇ ਕੰਮ ਕਰਵਾਇਆ ਜਾ ਰਿਹਾ ਹੈ।ਸਾਰੀਆਂ ਸੜਕਾਂ ਦਾ ਨੈਟਵਰਕ ਜੋੜ ਦਿੱਤਾ ਹੈ, ਰਸਤੇ ਆਮ ਵਾਂਗ ਚੱਲ ਰਹੇ ਹਨ, ਬਿਜਲੀ ਅਤੇ ਜਲ ਸਪਲਾਈ ਦੀਆਂ ਲਾਈਨਾਂ ਚਾਲੂ ਕੀਤੀਆ ਹੋਈਆਂ ਹਨ। ਵੱਡੀ ਰਾਹਤ ਵਾਲੀ ਗੱਲ ਹੈ ਕਿ ਪਾਣੀ ਦਾ ਪੱਧਰ ਘੱਟ ਰਿਹਾ ਹੈ। ਸਾਡੀਆਂ ਮੈਡੀਕਲ ਟੀਮਾਂ ਪ੍ਰਭਾਵਿਤ ਪਿੰਡਾਂ ਵਿੱਚ ਸਥਾਈ ਤੌਰ ਸਥਾਪਿਤ ਕਰ ਦਿੱਤੀਆਂ ਹਨ। ਪਸ਼ੂਆਂ ਦੀ ਬਿਮਾਰੀ ਤੋ ਬਚਾਅ ਲਈ ਟੀਕਾਕਰਨ ਅਭਿਆਨ ਚਲਾਇਆ ਹੋਇਆ ਹੈ, ਜਿੱਥੇ ਵੀ ਬਰਸਾਤੀ ਪਾਣੀ ਖੜਾ ਹੈ, ਉਥੇ ਕਾਲਾ ਤੇਲ ਪਾ ਕੇ ਮੱਛਰਾਂ ਦੀ ਭਰਮਾਰ ਘੱਟ ਕੀਤੀ ਗਈ ਹੈ। ਡੀ.ਡੀ.ਟੀ ਅਤੇ ਫੋਗਿੰਗ ਕਰਕੇ ਦਵਾਈਆਂ ਦੇ ਛਿੜਕਾਅ ਨਾਲ ਹਰ ਪਿੰਡ ਨੂੰ ਰੋਗਾਣੂ ਮੁਕਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਹਾਲਾਤ ਆਮ ਵਰਗੇ ਹੋ ਰਹੇ ਹਨ। ਉਨ੍ਹਾਂ ਨੇ ਬੀਤੇ ਦਿਨ ਪੀਘਬੜੀ ਦਾ ਦੌਰਾ ਕਰਕੇ ਪਿੰਡ ਪੀਘਬੜੀ ਦੀ ਖੱਡ ਵਿਚ ਜਿਆਦਾ ਪਾਣੀ ਆ ਜਾਣ ਕਾਰਨ ਉਸ ਇਲਾਕੇ ਦੇ ਘਰਾ ਦਾ ਰਸਤਾ ਬੰਦ ਹੋ ਜਾਣ ਦਾ ਜਾਇਜ਼ਾ ਲਿਆ ਅਤੇ ਇਨ੍ਹਾਂ ਘਰਾਂ ਨੂੰ ਜਾਣ ਵਾਲਾ ਰਸਤਾ ਮਜਬੂਤ ਕਰਨ ਅਤੇ 1.40 ਕਰੋੜ ਦੀ ਲਾਗਤ ਨਾਲ ਇੱਥੇ ਪੁੱਲ ਦੀ ਉਸਾਰੀ ਕਰਵਾਉਣ ਤੇ ਲੋਕਾਂ ਨੂੰ ਆਵਾਜਾਈ ਦੀ ਸੁਚਾਰੂ ਸਹੂਲਤ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਹ ਇਲਾਕਾ ਬਰਸਾਤਾ ਦੌਰਾਨ ਕਾਫੀ ਪ੍ਰਭਾਵਿਤ ਹੁੰਦਾ ਹੈ।ਭੂਗੋਲਿਕ ਤੌਰ ਤੇ ਸਥਿਤੀ ਅਜਿਹੀ ਹੈ ਕਿ ਇਨ੍ਹਾਂ ਪਿੰਡਾਂ ਨਾਲ ਸੰਪਰਕ ਕਰਨਾ ਵੀ ਮੁਸ਼ਕਿਲ ਹੋ ਜਾਦਾ ਹੈ ਇਸ ਲਈ ਅਸੀ ਪੱਕੇ ਤੌਰ ਤੇ ਪ੍ਰਬੰਧ ਕਰ ਰਹੇ ਹਾਂ। ਇਸ ਮੌਕੇ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆਂ ਆਈ.ਏ.ਐਸ ਦੀ ਅਗਵਾਈ ਵਿੱਚ ਵੱਖ ਵੱਖ ਵਿਭਾਗਾਂ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਆਮ ਵਰਗੇ ਹਾਲਾਤ ਬਣਾਉਣ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮਾਲ ਵਿਭਾਗ ਦੇ ਅਧਿਕਾਰੀ/ਕਰਮਚਾਰੀ ਸਪੈਸ਼ਲ ਗਿਰਦਾਵਰੀ ਲਈ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਹਨ। ਇਸ ਮੌਕੇ ਹਿਤੇਸ਼ ਸ਼ਰਮਾ, ਰਣਜੀਤ ਸਿੰਘ, ਸ਼ੇਰ ਸਿੰਘ ਪੰਚ, ਦੀਪਕ ਪੰਚ, ਸੱਜਣ ਸਿੰਘ, ਪੰਡਿਤ ਜੱਗਿਆ ਦੱਤ, ਰਣਧੀਰ ਸਿੰਘ, ਰਾਮ ਕੁਮਾਰ, ਰਾਜ ਕੁਮਾਰ, ਜੋਗਿੰਦਰਪਾਲ ਜੋਸ਼ੀ, ਅਭਿਸ਼ੇਕ, ਵਿਨੋਦ ਕੁਮਾਰ, ਜਸਪਾਲ ਸਿੰਘ ਢਾਹੇ ਸਰਪੰਚ, ਚੰਨਣ ਸਿੰਘ ਪੱਮੂ ਢਿੱਲੋਂ ਸਰਪੰਚ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਸੱਜਣ ਸਿੰਘ, ਵੇਦ ਪ੍ਰਕਾਸ਼, ਰਾਮ ਗੋਪਾਲ, ਨਿਸ਼ਾਤ ਗੁਪਤਾ ਐਡਵੋਕੇਟ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।