ਪੰਜਾਬ ਦੇ ਜਲੰਧਰ ਸ਼ਹਿਰ ’ਚ ਅੱਜ ਬਿਜਲੀ ਰਹੇਗੀ ਬੰਦ 

ਜਲੰਧਰ : 66 ਕੇ.ਵੀ. ਲੈਦਰ ਕੰਪਲੈਕਸ ਸਬ-ਸਟੇਸ਼ਨ ਤੋਂ ਚੱਲਣ ਵਾਲੇ 11 ਕੇ.ਵੀ. ਗੁਪਤਾ, ਮਹਾਜਨ, ਵਰਿਆਣਾ-1, ਜੁਨੇਜਾ, ਕਰਤਾਰ, ਦੋਆਬਾ, ਰਘੂ, ਮਲਟੀਕਾਸਟ, ਵੈਸਟਾ, ਪਰਫੈਕਟ ਫੀਡਰਾਂ ਦੀ ਸਪਲਾਈ ਅੱਜ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸ ਨਾਲ ਕਪੂਰਥਲਾ ਰੋਡ, ਵਰਿਆਣਾ ਕੰਪਲੈਕਸ, ਲੈਦਰ ਕੰਪਲੈਕਸ, ਵਰਿਆਣਾ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।ਇਸੇ ਤਰ੍ਹਾਂ ਖਾਲਸਾ ਰੋਡ ਅਤੇ ਦੇਵੀ ਤਾਲਾਬ ਫੀਡਰਾਂ ਦੀ ਸਪਲਾਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਦੇਵੀ ਤਾਲਾਬ ਰੋਡ, ਕੇ.ਐਮ.ਵੀ. ਕਾਲਜ ਐਂਡ ਏਰੀਆ, ਟਾਂਡਾ ਰੋਡ, ਕੋਟ ਬਾਬਾ ਦੀਪ ਸਿੰਘ ਨਗਰ, ਟੋਬਰੀ ਮੁਹੱਲਾ, ਲਕਸ਼ਮੀਪੁਰਾ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।ਅੱਜ ਆਦਮਪੁਰ ਵਿੱਚ ਵੀ ਬਿਜਲੀ ਰਹੇਗੀ ਬੰਦਸਬ ਸਟੇਸ਼ਨ ਆਦਮਪੁਰ 66 ਕੇ.ਵੀ. ਅਲਾਵਲਪੁਰ ਤੋਂ ਚੱਲਣ ਵਾਲੇ ਸਾਰੇ ਬਾਹਰੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਲਈ ਆਦਮਪੁਰ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਪਾਵਰਕਾਮ ਦਫ਼ਤਰ ਆਦਮਪੁਰ ਦੇ ਐਸ.ਡੀ.ਓ. ਨੇ ਦਿੱਤੀ।