ਫਰੀਦਕੋਟ ਵਿਖੇ ਭਲਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਰਹੇਗੀ ਬੰਦ
ਫਰੀਦਕੋਟ : ਆਮ ਜਨਤਾ ਨੂੰ ਜਾਣਕਾਰੀ ਦਿੰਦੇ ਹੋਏ ਵਧੀਕ ਸੁਪਰਡੈਂਟ ਇੰਜੀਨੀਅਰ ਹਰਿੰਦਰ ਸਿੰਘ ਚਾਹਲ ਪੀ.ਐਸ.ਪੀ.ਸੀ.ਐਲ. ਵੰਡ ਵਿਭਾਗ ਫਰੀਦਕੋਟ ਨੇ ਦੱਸਿਆ ਕਿ 23 ਅਗਸਤ, 2025 ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, 66 ਕੇ.ਵੀ ਸਬਸਟੇਸ਼ਨ ਤਲਵੰਡੀ ਰੋਡ ਫਰੀਦਕੋਟ ਵਿਖੇ 11 ਕੇ.ਵੀ ਬਾਹਰੀ ਬੱਸ ਬਾਰ ਬਦਲਣ ਅਤੇ ਬੈਟਰੀ ਬਦਲਣ ਦਾ ਕੰਮ ਕੀਤਾ ਜਾਵੇਗਾ।66 ਕੇ.ਵੀ ਸਬਸਟੇਸ਼ਨ ਤੋਂ ਚੱਲਣ ਵਾਲੇ 11 ਕੇ.ਵੀ ਫੀਡਰਾਂ ਜਿਵੇਂ ਕਿ 11 ਕੇ.ਵੀ ਭਾਰਤ ਕਾਰਡ ਬੋਰਡ, 11 ਕੇ.ਵੀ ਹਰਿੰਦਰ ਨਗਰ, 11 ਕੇ.ਵੀ ਗ੍ਰੀਨ ਐਵੇਨਿਊ, 11 ਕੇ.ਵੀ ਮਿੰਨੀ ਸਕੱਤਰੇਤ ਫਰੀਦਕੋਟ (ਸਿਟੀ ਫੀਡਰ), 11 ਕੇ.ਵੀ ਤਾਊ ਐਗਰੋ, 11 ਕੇ.ਵੀ ਮਾਡਰਨ ਜੇਲ੍ਹ, 11 ਕੇ.ਵੀ ਪੁਲਿਸ ਲਾਈਨ, 11 ਕੇ.ਵੀ ਬਲਵੀਰ ਬਸਤੀ, 11 ਕੇ.ਵੀ ਪੁੱਡਾ ਕਲੋਨੀ, 11 ਕੇ.ਵੀ ਸੰਜੇ ਕਲੋਨੀ ਨੂੰ ਬਿਜਲੀ ਸਪਲਾਈ ਕੀਤੀ ਜਾਵੇਗੀ। ਨਗਰ, 11 ਕੇ.ਵੀ ਚਹਿਲ ਯੂ.ਪੀ.ਐਸ., 11 ਕੇ.ਵੀ ਵਾਟਰ ਵਰਕਸ, 11 ਕੇ.ਵੀ ਸਰਕੂਲਰ ਰੋਡ, 11 ਕੇ.ਵੀ ਭਾਨਾ, ਟਹਿਣਾ ਅਤੇ ਪੱਕਾ ਏ.ਪੀ, ਭੋਲੂਵਾਲਾ ਰੋਡ ਅਤੇ ਗੁਰੂ ਅੰਗਦ ਦੇਵ ਫੀਡਰ ਬੰਦ ਰਹਿਣਗੇ।