Women’s World Cup Winners : ਪੰਜਾਬ ਸਰਕਾਰ ਨੇ ਆਪਣੀਆਂ ਧੀਆਂ ਨੂੰ ਇੱਕ ਵੱਡਾ ਤੋਹਫ਼ਾ ਦੇਣ ਦਾ ਕੀਤਾ ਫ਼ੈਸਲਾ
ਪੰਜਾਬ: ਮਹਿਲਾ ਵਿਸ਼ਵ ਕੱਪ 2025 ਵਿੱਚ ਭਾਰਤੀ ਟੀਮ ਦੀ ਇਤਿਹਾਸਕ ਜਿੱਤ ਤੋਂ ਬਾਅਦ, ਪੰਜਾਬ ਸਰਕਾਰ ਨੇ ਆਪਣੀਆਂ ਧੀਆਂ ਨੂੰ ਇੱਕ ਵੱਡਾ ਤੋਹਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਕਪਤਾਨ ਹਰਮਨਪ੍ਰੀਤ ਕੌਰ, ਆਲਰਾਊਂਡਰ ਅਮਨਜੋਤ ਕੌਰ ਅਤੇ ਹਰਲੀਨ ਦਿਓਲ ਨੂੰ 1.5 ਕਰੋੜ ਰੁਪਏ ਦਾ ਨਕਦ ਇਨਾਮ ਅਤੇ ਸਰਕਾਰੀ ਨੌਕਰੀ ਮਿਲੇਗੀ। ਸੂਤਰਾਂ ਅਨੁਸਾਰ, ਸਰਕਾਰ ਜਲਦੀ ਹੀ ਇਸ ਸਨਮਾਨ ਦਾ ਅਧਿਕਾਰਤ ਤੌਰ ‘ਤੇ ਐਲਾਨ ਕਰੇਗੀ। ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਪਹਿਲਾਂ ਹੀ ਹਰਮਨਪ੍ਰੀਤ ਅਤੇ ਅਮਨਜੋਤ ਨੂੰ ਇਹ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਸੀ ਅਤੇ ਹੁਣ ਹਰਲੀਨ ਨੂੰ ਸ਼ਾਮਲ ਕਰ ਲਿਆ ਗਿਆ ਹੈ।ਹਾਲਾਂਕਿ ਹਰਲੀਨ ਇਸ ਸਮੇਂ ਹਿਮਾਚਲ ਲਈ ਘਰੇਲੂ ਕ੍ਰਿਕਟ ਖੇਡਦੇ ਹਨ, ਪਰ ਉਨ੍ਹਾਂ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹਨ। ਇਸ ਲਈ, ਸਰਕਾਰ ਨੇ ਉਨ੍ਹਾਂ ਨੂੰ ਵੀ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਸਮਾਰੋਹ ਚੰਡੀਗੜ੍ਹ ਵਿੱਚ ਹੋਵੇਗਾ, ਜਿਸ ਵਿੱਚ ਖਿਡਾਰੀਆਂ ਦੇ ਪਰਿਵਾਰਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ। ਤਿੰਨੋਂ ਖਿਡਾਰੀਆਂ ਨੂੰ ਬੀ-ਸ਼੍ਰੇਣੀ ਦੀਆਂ ਨੌਕਰੀਆਂ ਪ੍ਰਾਪਤ ਕਰਨ ਦਾ ਪ੍ਰਸਤਾਵ ਹੈ, ਜਦੋਂ ਕਿ ਹਰਮਨਪ੍ਰੀਤ ਕੌਰ ਲਈ, ਸਰਕਾਰ ” ਆਊਟ ਆਫ ਬਾਕਸ ” ਜਾ ਕੇ ਉਨ੍ਹਾਂ ਦੀ ਨੌਕਰੀ ਸ਼੍ਰੇਣੀ ਨੂੰ ਅਪਗ੍ਰੇਡ ਵੀ ਕਰ ਸਕਦੀ ਹੈ।ਖਿਡਾਰੀਆਂ ਦੀਆਂ ਪ੍ਰਤੀਕਿਰਿਆਵਾਂ ਹਰਲੀਨ ਦਿਓਲ ਨੇ ਕਿਹਾ, “ਇਹ ਮੇਰੇ ਲਈ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਹੈ। ਮੇਰੇ ਪਰਿਵਾਰ ਨੇ ਹਰ ਕਦਮ ‘ਤੇ ਮੇਰਾ ਸਾਥ ਦਿੱਤਾ ਅਤੇ ਇਹ ਉਨ੍ਹਾਂ ਦੇ ਕਾਰਨ ਹੈ ਕਿ ਮੈਂ ਇੱਥੇ ਤੱਕ ਪਹੁੰਚਣ ਦੇ ਯੋਗ ਹੋਈ ਹਾਂ।”ਅਮਨਜੋਤ ਕੌਰ ਨੇ ਮੁਸਕਰਾਉਂਦੇ ਹੋਏ ਕਿਹਾ, “ਪੂਰਾ ਪੰਜਾਬ ਸਾਡਾ ਸਵਾਗਤ ਕਰਨ ਲਈ ਆਇਆ, ਇਸ ਤੋਂ ਵੱਧ ਮਹੱਤਵਪੂਰਨ ਕੀ ਹੋ ਸਕਦਾ ਹੈ? ਸੂਰਿਆ ਭਰਾ ਵਾਲਾ ਕੈਚ ਫੜਨ ਦੀ ਚਰਚਾ ਸੁਣ ਕੇ ਚੰਗਾ ਲੱਗ ਰਿਹਾ ਹੈ ।”ਸਾਥੀ ਖਿਡਾਰੀਆਂ ਹਰਲੀਨ ਦਿਓਲ ਅਤੇ ਜੇਮੀਮਾ ਰੋਡਰਿਗਜ਼ ਨੇ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਬਾਰੇ ਇੱਕ ਰੈਪ ਬਣਾਇਆ ਹੈ, “ਉਹ ਕੌਰ ਨਹੀਂ , ਉਹ ਥੌਰ ਹੈ!” ਵੀਡੀਓ ਸੋਸ਼ਲ ਮੀਡੀਆ ‘ਤੇ ਇਹ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਇਸਨੂੰ ਪਸੰਦ ਕਰ ਰਹੇ ਹਨ।
SikhDiary