ਰੇਲਵੇ ਪ੍ਰਸ਼ਾਸਨ ਨੇ ਜਲੰਧਰ ਸ਼ਹਿਰ ਵਾਸੀਆਂ ਲਈ ਜਾਰੀ ਕੀਤੀ ਅਹਿਮ ਸੂਚਨਾ

ਜਲੰਧਰ: ਸ਼ਹਿਰ ਵਾਸੀਆਂ ਲਈ ਅਹਿਮ ਸੂਚਨਾ ਹੈ। ਰੇਲਵੇ ਪ੍ਰਸ਼ਾਸਨ ਨੇ ਦੋਮੋਰੀਆ ਪੁਲ ਦੇ ਸੈਂਟਰ ਸਪੋਰਟ (ਦੋਵਾਂ ਰਾਹਾਂ ਦੇ ਵਿਚਕਾਰ) ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਇਸ ਕਾਰਨ ਪੁਲ ਤੋਂ ਆਵਾਜਾਈ ਫਿਲਹਾਲ ਬੰਦ ਰੱਖੀ ਗਈ ਹੈ।ਜਾਣਕਾਰੀ ਮੁਤਾਬਿਕ, ਬੀਤੀ ਸ਼ਾਮ ਕੁਝ ਸਮੇਂ ਲਈ ਰਾਹ ਖੋਲ੍ਹਿਆ ਗਿਆ ਸੀ, ਪਰ ਅੱਜ ਫਿਰ ਤੋਂ ਮੁਰੰਮਤ ਦੇ ਕੰਮਾਂ ਕਰਕੇ ਇਸਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਬਦਲਵਾਂ ਰਾਹ ਵੀ ਸੁਝਾਇਆ ਹੈ। ਰੇਲਵੇ ਇੰਜੀਨੀਅਰਾਂ ਦੇ ਅਨੁਸਾਰ, ਸੈਂਟਰ ਸਪੋਰਟ ਨੂੰ ਮਜਬੂਤ ਕਰਨ ਲਈ ਤਿਆਰ ਕੀਤੇ ਗਏ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਇਹ ਕੰਮ ਸ਼ੁਰੂ ਹੋਇਆ ਹੈ। ਕੰਮ ਵਿੱਚ 2 ਜੇਸੀਬੀ ਮਸ਼ੀਨਾਂ ਸਮੇਤ ਕਈ ਆਧੁਨਿਕ ਉਪਕਰਣਾਂ ਦਾ ਵਰਤੋਂ ਕੀਤਾ ਜਾ ਰਿਹਾ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਰੰਮਤ ਦਾ ਕੰਮ 8 ਨਵੰਬਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਸੁਰੱਖਿਆ ਮਾਪਦੰਡਾਂ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ ਤਾਂ ਜੋ ਭਵਿੱਖ ਵਿੱਚ ਪੁਲ ਦੀ ਮਜ਼ਬੂਤੀ ਅਤੇ ਆਵਾਜਾਈ ਸੁਰੱਖਿਆ ਯਕੀਨੀ ਬਣਾਈ ਜਾ ਸਕੇ।