ਅਕਾਲੀ ਨੇਤਾ ‘ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ

ਅੰਮ੍ਰਿਤਸਰ: ਅੱਜ ਸਵੇਰੇ ਅੱਡਾ 3-ਏ ਚੌਕ ਨੇੜੇ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਨੌਜਵਾਨ ਅਕਾਲੀ ਨੇਤਾ ਮੁਖਵਿੰਦਰ ਸਿੰਘ ਉਰਫ਼ ਮੁੱਖਾ , ਪੁੱਤਰ ਬਲਕਾਰ ਸਿੰਘ ਵਾਸੀ ਮਾਰਡੀ ਖੁਰਦ ‘ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ।ਰਿਪੋਰਟਾਂ ਅਨੁਸਾਰ, ਮੁਖਵਿੰਦਰ ਸਿੰਘ ਆਪਣੀ ਭਤੀਜੀ, ਪਵਨਦੀਪ ਕੌਰ, ਜੋ ਕਿ ਖਾਲਸਾ ਕਾਲਜ ਦੀ ਵਿਦਿਆਰਥਣ ਹੈ, ਨੂੰ ਬੱਸ ਤੋਂ ਵਿਦਾ ਕਰਨ ਲਈ ਪਹੁੰਚਿਆ ਸੀ। ਇਸ ਦੌਰਾਨ ਮੋਟਰਸਾਈਕਲ ‘ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਅਚਾਨਕ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਮੁਖਵਿੰਦਰ ਸਿੰਘ ਨੂੰ ਕਈ ਗੋਲੀਆਂ ਲੱਗੀਆਂ ਅਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।