ਕੈਨੇਡਾ ’ਚ ਪੰਜਾਬੀ ਗਾਇਕ ਚੰਨੀ ਨੱਟਣ ਦੇ ਘਰ ‘ਤੇ ਹੋਈ ਫਾਇਰਿੰਗ
ਕੈਨੇਡਾ : ਕੈਨੇਡਾ ਤੋਂ ਇੱਕ ਦੇ ਬਾਅਦ ਇੱਕ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕੈਨੇਡਾ ਤੋਂ ਹਰ ਰੋਜ਼ ਫਾਇਰਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ‘ਤੇ ਤੀਸਰੀ ਵਾਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ 6 ਦਿਨ ਪਹਿਲਾਂ ਹੀ ਪੰਜਾਬੀ ਗਾਇਕ ਤੇਜੀ ਕਹਿਲੋਂ ਦੇ ਘਰ ‘ਤੇ ਫਾਇਰਿੰਗ ਹੋਈ ਸੀ। ਇਸ ਤਰ੍ਹਾਂ ਹੁਣ ਇੱਕ ਹੋਰ ਤਾਜ਼ਾ ਘਟਨਾ ਸਾਹਮਣੇ ਆ ਰਹੀ ਹੈ, ਜਿਸ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਚੰਨੀ ਨੱਟਣ ਦੇ ਘਰ ਗੋਲੀਬਾਰੀ ਹੋਈ ਹੈ। ਗੋਲੀਬਾਰੀ ਲਈ ਸਰਦਾਰ ਖਹਿਰਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।ਜਾਣਕਾਰੀ ਦੇ ਅਨੁਸਾਰ, ਕੈਨੇਡਾ ਵਿੱਚ ਪੰਜਾਬੀ ਗਾਇਕ ਚੰਨੀ ਨੱਟਨ ਦੇ ਘਰ ‘ਤੇ ਹੋਈ ਫਾਇਰਿੰਗ ਦੀ ਘਟਨਾ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਢਿੱਲੋਂ ਵੱਲੋਂ ਲਈ ਗਈ ਹੈ। ਗੋਲਡੀ ਢਿੱਲੋਂ ਨੇ ਇਸ ਗੋਲੀਬਾਰੀ ਦਾ ਕਾਰਨ ਸਰਦਾਰ ਖਹਿਰਾ ਨੂੰ ਦੱਸਿਆ ਹੈ। ਉਸ ਵੱਲੋਂ ਕਿਹਾ ਗਿਆ ਕਿ ਜੇਕਰ ਗਾਇਕ ਅੱਗੇ ਚੱਲ ਕੇ ਸਰਦਾਰ ਖਹਿਰਾ ਨਾਲ ਕੋਈ ਕੰਮ ਜਾਂ ਸੰਬੰਧ ਰੱਖਣਗੇ ਤਾਂ ਉਨ੍ਹਾਂ ਨੂੰ ਇਸਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਗੋਲਡੀ ਨੇ ਭਵਿੱਖ ਵਿੱਚ ਸਰਦਾਰ ਖਹਿਰਾ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ।ਗਾਇਕ ਸਰਦਾਰ ਖਹਿਰਾ ਨੂੰ ਦੱਸਿਆ ਗੋਲੀਬਾਰੀ ਦਾ ਕਾਰਨ ਬਿਸ਼ਨੋਈ ਗੈਂਗ ਨੇ ਇਹ ਵੀ ਕਿਹਾ ਕਿ ਪੰਜਾਬੀ ਗਾਇਕ ਚੰਨੀ ਨਾਲ ਉਨ੍ਹਾਂ ਦੀ ਕੋਈ ਨਿੱਜੀ ਦੁਸ਼ਮਨੀ ਨਹੀਂ ਹੈ। ਉਨ੍ਹਾਂ ਦੀ ਫਾਇਰਿੰਗ ਦਾ ਮਕਸਦ ਸਿਰਫ਼ ਉਨ੍ਹਾਂ ਨੂੰ ਚੇਤਾਵਨੀ ਦੇਣਾ ਸੀ। ਕਿਉਂਕਿ ਉਹ ਗਾਇਕ ਸਰਦਾਰ ਖੇਹਰਾ ਨਾਲ ਨੇੜਤਾ ਵਧਾ ਰਹੇ ਸਨ। ਬਿਸ਼ਨੋਈ ਗੈਂਗ ਨੇ ਸਾਫ਼ ਕੀਤਾ ਕਿ ਉਨ੍ਹਾਂ ਦਾ ਉਦੇਸ਼ ਖੇਹਰਾ ਨੂੰ ਨੁਕਸਾਨ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਗੈਂਗ ਵੱਲੋਂ ਗਾਇਕਾਂ ਨੂੰ ਸਖ਼ਤ ਚੇਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਵੀ ਕਲਾਕਾਰ ਜੋ ਸਰਦਾਰ ਖਹਿਰਾ ਨਾਲ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਜਾਂ ਕੰਮ ਰੱਖਦਾ ਹੈ, ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।
SikhDiary