ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇਂ ’ਚ ਅੱਜ ਰਹੇਗੀ ਬਿਜਲੀ ਬੰਦ
ਨਵਾਂਸ਼ਹਿਰ : ਸਹਾਇਕ ਇੰਜੀਨੀਅਰ, ਸ਼ਹਿਰੀ ਸਬ-ਡਿਵੀਜ਼ਨ, ਨਵਾਂਸ਼ਹਿਰ ਨੇ ਪ੍ਰੈਸ ਨੂੰ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਣ ਵਾਲੇ 11 ਕੇ.ਵੀ. ਬਰਨਾਲਾ ਗੇਟ ਫੀਡਰ, 11 ਕੇ.ਵੀ. ਸਿਵਲ ਹਸਪਤਾਲ ਫੀਡਰ ਅਤੇ 132 ਕੇਵੀ ਚੰਡੀਗੜ੍ਹ ਰੋਡ ਫੀਡਰ ਦੀਆਂ ਨਵੀਆਂ ਲਾਈਨਾਂ ਦੇ ਨਿਰਮਾਣ ਲਈ ਅੱਜ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।ਇਸ ਦੇ ਕਾਰਨ ਸਿਵਲ ਹਸਪਤਾਲ, ਲਿਵਾਸਾ ਹਸਪਤਾਲ, ਨਿਊ ਕੋਰਟ ਕੰਪਲੈਕਸ, ਡੀ.ਸੀ. ਕੰਪਲੈਕਸ, ਤਹਿਸੀਲ ਕੰਪਲੈਕਸ, ਸਿਵਲ ਸਰਜਨ ਕੰਪਲੈਕਸ, ਗੁਰੂ ਅੰਗਦ ਨਗਰ, ਸ਼ਿਵਾਲਿਕ ਐਨਕਲੇਵ, ਪ੍ਰਿੰਸ ਐਨਕਲੇਵ, ਰਣਜੀਤ ਨਗਰ, ਛੋਕਾਰਾ ਮੁਹੱਲਾ, ਮਹਿਲਾ ਕਲੋਨੀ, ਗੁਰੂ ਨਾਨਕ ਨਗਰ, ਜਲੰਧਰ ਕਲੋਨੀ, ਬਰਨਾਲਾ ਗੇਟ, ਸਬਜ਼ੀ ਮੰਡੀ, ਸਨਸਿਟੀ ਕਲੋਨੀ, ਰਣਜੀਤ ਨਗਰ, ਲਾਜਪਤ ਨਗਰ, ਲੱਖ ਦਾਤਾ ਪੀਰ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਕ, ਬਾਗ ਕਲੋਨੀ, ਗੜ੍ਹਸ਼ੰਕਰ ਰੋਡ, ਚੰਡੀਗੜ੍ਹ ਰੋਡ, ਕੁਲਮ ਰੋਡ ਅਤੇ ਉਪਰੋਕਤ ਫੀਡਰਾਂ ‘ਤੇ ਚੱਲਣ ਵਾਲੇ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
SikhDiary