ਪੰਜਾਬੀ ਗਾਇਕ ਤੇਜੀ ਕਾਹਲੋਂ ‘ਤੇ ਕੈਨੇਡਾ ’ਚ ਚੱਲਿਆ ਗੋਲੀਆ

ਕੈਨੇਡਾ : ਪੰਜਾਬੀ ਗਾਇਕ ਤੇਜੀ ਕਾਹਲੋਂ ‘ਤੇ ਕੈਨੇਡਾ ‘ਚ ਗੋਲੀਬਾਰੀ ਹੋਈ ਹੈ। ਬਦਨਾਮ ਰੋਹਿਤ ਗੋਦਾਰਾ ਦੇ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਗੋਦਾਰਾ ਗੈਂਗ ਨੇ ਦਾਅਵਾ ਕੀਤਾ ਹੈ ਕਿ ਤੇਜੀ ਕਾਹਲੋਂ ਨੂੰ ਗੋਲੀ ਮਾਰੀ ਗਈ ਹੈ। ਇਸ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਹਲਚਲ ਮਚ ਗਈ ਹੈ। ਕੈਨੇਡਾ ‘ਚ ਆਏ ਦਿਨ ਪੰਜਾਬੀ ਗਾਇਕਾਂ ‘ਤੇ ਗੋਲੀਬਾਰੀ ਦੇ ਕੇਸ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਿੱਚ ਸਥਿਤ ਰੈਸਟੋਰੈਂਟ ‘ਤੇ ਵੀ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਸੀ।ਪੋਸਟ ਕੀਤੀ ਸ਼ੇਅਰਰਿਪੋਰਟਾਂ ਦੇ ਅਨੁਸਾਰ, ਮਹਿੰਦਰ ਸਰਨ ਨਾਮ ਦੇ ਇੱਕ ਗੈਂਗਸਟਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ। ਇਹ ਗੈਂਗਸਟਰ ਰੋਹਿਤ ਗੋਦਾਰਾ ਗੈਂਗ ਨਾਲ ਜੁੜਿਆ ਹੋਇਆ ਹੈ। ਉਸਨੇ ਪੋਸਟ ਵਿੱਚ ਲਿਖਿਆ, “ਅਸੀਂ ਤੇਜੀ ਕਾਹਲੋਂ ‘ਤੇ ਹਮਲੇ ਦੀ ਯੋਜਨਾ ਬਣਾਈ ਸੀ। ਤੇਜੀ ਕਾਹਲੋਂ ਦੇ ਪੇਟ ਵਿੱਚ ਗੋਲੀਆਂ ਲੱਗਿਆ ਹਨ। ਇਹ ਇੱਕ ਚੇਤਾਵਨੀ ਵਾਲਾ ਹਮਲਾ ਸੀ। ਜੇਕਰ ਇਸਤੋਂ ਬਾਅਦ ਵੀ ਉਸ ਨੂੰ ਸਮਝ ਨਹੀਂ ਆਇਆ ਤਾਂ ਅਸੀਂ ਉਸਦਾ ਖੇਲ ਖਤਮ ਕਰ ਦੇਵਾਂਗੇ। ਇਹ ਸਾਡੇ ਦੁਸ਼ਮਣਾਂ ਨੂੰ ਹਥਿਆਰ ਸਪਲਾਈ ਕਰਦਾ ਸੀ ਅਤੇ ਸਾਡੀ ਮੁਖਬਰੀ ਕਰਵਾਉਂਦਾ ਸੀ, ਇਸ ਲਈ ਇਸ ‘ਤੇ ਹਮਲਾ ਕਰਵਾਇਆ ਗਿਆ ਹੈ।’ਆਖਰੀ ਚੇਤਾਵਨੀ ਦਿੱਤੀਪੋਸਟ ਵਿੱਚ ਗੈਂਗਸਟਰ ਨੇ ਅੱਗੇ ਲਿਖਿਆ, ‘ਜੇਕਰ ਉਸਦੇ ਕਹਿਣ ’ਤੇ ਕਿਸੇ ਨੇ ਸਾਡੇ ਗੈਂਗ ਵੱਲ ਦੇਖਿਆ ਵੀ ਤਾਂ ਇਹਦੇ ਘਰਦਿਆਂ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ। ਇਸ ਵਾਰ ਤਾਂ ਵਾਰਨਿੰਗ ਦਿੱਤੀ ਐ, ਜੇ ਅੱਗੇ ਤੋਂ ਅਜਿਹਾ ਕੁਝ ਹੋਇਆ ਤਾਂ ਇਹਨੂੰ ਆਪਣੀ ਜਾਨ ਦੇਣੀ ਪਏਗੀ। ਇਹ ਚੇਤਾਵਨੀ ਉਨ੍ਹਾਂ ਲੋਕਾਂ ਲਈ ਵੀ ਐ ਜਿਹੜੇ ਸਾਡੇ ਦੁਸ਼ਮਣਾਂ ਦੀ ਮਦਦ ਕਰ ਰਹੇ ਹਨ। ਸਾਰਿਆਂ ਦਾ ਵਿਨਾਸ਼ ਕਰ ਦਿਆਂਗੇ। ਅਜੇ ਤਾਂ ਸ਼ੁਰੂਆਤ ਐ, ਅੱਗੇ-ਅੱਗੇ ਦੇਖੋ ਕੀ ਹੁੰਦਾ ਐ।’ ਇਸ ਪੋਸਟ ਵਿੱਚ ਹਮਲਾਵਰ ਨੇ ਆਪਣੇ ਗੈਂਗ ਦੇ ਰਾਹੁਲ ਰਿਨਾਉ ਅਤੇ ਵਿੱਕੀ ਫਲਵਾਨ ਦਾ ਵੀ ਨਾਮ ਲਿਆ, ਜੋ ਰੋਹਿਤ ਗੋਦਾਰਾ ਗੈਂਗ ਨਾਲ ਜੁੜੇ ਹਨ।