ਕੇਂਦਰੀ ਜੇਲ੍ਹ ‘ਚੋਂ ਕੈਦੀ ਹੋਇਆ ਫਰਾਰ

ਲੁਧਿਆਣਾ: ਤਾਜਪੁਰ ਰੋਡ ‘ਤੇ ਸਥਿਤ ਕੇਂਦਰੀ ਜੇਲ੍ਹ ਵਿੱਚੋਂ ਇੱਕ ਕੈਦੀ ਫਰਾਰ ਹੋ ਗਿਆ। ਜਿਵੇਂ ਹੀ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ, ਉਹ ਘਬਰਾ ਗਏ ਅਤੇ ਪੂਰੀ ਜੇਲ੍ਹ ਦੀ ਤਲਾਸ਼ੀ ਲੈਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਅਤੇ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ ਪਰ ਫਰਾਰ ਕੈਦੀ ਹਾਲੇ ਤੱਕ ਨਹੀਂ ਮਿਲਿਆ ਹੈ।ਅਧਿਕਾਰੀ ਜੇਲ੍ਹ ਦੇ ਅੰਦਰ ਅਤੇ ਬਾਹਰ ਸੜਕਾਂ ਦੀ ਜਾਂਚ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਵੀ ਇੱਕ ਕੈਦੀ ਫਰਾਰ ਹੋ ਗਿਆ ਸੀ। ਇਸ ਦੀ ਗਾਜ ਜੇਲ੍ਹ ਦੇ ਸੁਪਰਡੈਂਟ ‘ਤੇ ਡਿੱਗੀ ਅਤੇ ਉਨ੍ਹਾਂ ਨੂੰ ਦੂਜੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।