ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਅਮਿਤ ਸਰੀਨ ਨੇ ਵਿਸ਼ੇਸ਼ ਆਦੇਸ਼ ਕੀਤੇ ਜਾਰੀ

ਫਿਰੋਜ਼ਪੁਰ : ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਅਮਿਤ ਸਰੀਨ ਨੇ ਪਾਬੰਦੀ ਦੇ ਵੱਖ-ਵੱਖ ਹੁਕਮ ਜਾਰੀ ਕਰਦਿਆਂ ਰਾਤ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਫਿਰੋਜ਼ਪੁਰ ਬਾਰਡਰ ਏਰੀਏ ਦੇ ਅਧੀਨ ਆਉਂਦੇ ਦਰਿਆ ਵਿੱਚ ਪ੍ਰਾਈਵੇਟ ਕਿਸ਼ਤੀਆਂ ਚਲਾਉਣ ‘ਤੇ ਮੁਕੰਮਲ ਪਾਬੰਦੀ ਲਾ ਦਿੱਤੀ ਹੈ।ਐਡੀਸ਼ਨਲ ਜਿਲਾ ਮਜਿਸਟਰੇਟ ਨੇ ਵਿਸ਼ੇਸ਼ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਅੰਤਰਰਾਸ਼ਟਰੀ ਸਰਹੱਦ ਤੋਂ 25 ਕਿਲੋਮੀਟਰ ਦੇ ਖੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਸੁਰੱਖਿਆ ਨੂੰ ਦੇਖਦਿਆਂ ਡਰੋਨ ਦੀ ਵਰਤੋਂ ‘ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਜੇਲ੍ਹ ਦੇ ਆਲੇ-ਦੁਆਲੇ 500 ਮੀਟਰ ਦੇ ਖੇਤਰ ਵਿੱਚ ਸੁਰੱਖਿਆ ਨੂੰ ਦੇਖਦਿਆਂ ਡਰੋਨ ਦੀ ਵਰਤੋਂ ‘ਤੇ ਪੂਰੀ ਪਾਬੰਦੀ ਰਹੇਗੀ। ਐਡੀਸ਼ਨਲ ਜਿਲਾ ਮਜਿਸਟਰੇਟ ਫਿਰੋਜਪੁਰ ਨੇ ਦੱਸਿਆ ਕਿ ਜਿਲਾ ਫਿਰੋਜਪੁਰ ਵਿੱਚ ਪਸ਼ੂਆਂ ਨੂੰ ਖੁੱਲ੍ਹੇਆਮ ਲਿਜਾਣ ਸੜਕਾਂ ‘ਤੇ ਅਤੇ ਜਨਤਕ ਸਥਾਨਾਂ ‘ਤੇ ਲੈ ਜਾਣ ‘ਤੇ ਅਤੇ ਖੁੱਲ੍ਹੇ ਵਿੱਚ ਕੂੜਾ-ਕਰਕਟ ਨੂੰ ਅੱਗ ਲਾਉਣ ‘ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ।ਉਨ੍ਹਾਂ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਆਖਿਆ ਹੈ ਕਿ ਸਰਹੱਦੀ ਇਲਾਕੇ ਨਾਲ ਲੱਗਦੇ ਬੀ.ਓ.ਪੀਜ਼. ਦੇ ਨੇੜਲੇ ਪਿੰਡਾਂ ਵਿੱਚ ਸ਼ਾਮ 5:00 ਵਜੇ ਤੋਂ ਬਾਅਦ ਡੀ.ਜੇ. ਅਤੇ ਆਤਿਸ਼ਬਾਜ਼ੀ ਚਲਾਉਣ ਅਤੇ ਲੇਜ਼ਰ ਲਾਈਟਾਂ ਦੀ ਵਰਤੋਂ ਕਰਨ ‘ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ।