ਮੌਸਮ ਵਿਭਾਵ ਨੇ ਪੰਜਾਬ ‘ਚ ਇੱਕ ਨਵੀਂ ਭਵਿੱਖਬਾਣੀ ਕੀਤੀ ਜਾਰੀ
ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ ਅਤੇ ਹਲਕੀ-ਹਲਕੀ ਠੰਢ ਦਾ ਅਹਿਸਾਸ ਹੋਣ ਲੱਗਾ ਹੈ । ਮੌਸਮ ਵਿਭਾਗ ਨੇ ਇੱਕ ਨਵੀਂ ਭਵਿੱਖਬਾਣੀ ਜਾਰੀ ਕੀਤੀ ਹੈ ਕਿ ਇਸ ਵਾਰ ਸੂਬੇ ਵਿੱਚ ਰਿਕਾਰਡ ਤੋੜ ਠੰਢ ਪੈ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਤੇਜ਼ ਠੰਢ ਅਤੇ ਸੰਘਣੀ ਧੁੰਦ ਪੂਰੇ ਉੱਤਰੀ ਭਾਰਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਲਈ, ਲੋਕਾਂ ਨੂੰ ਪਹਿਲਾਂ ਤੋਂ ਤਿਆਰੀ ਕਰ ਲੈਣੀ ਚਾਹੀਦੀ ਹੈ ਅਤੇ ਰਜਾਈ, ਕੰਬਲ ਅਤੇ ਮੋਟੀਆਂ ਜੈਕਟਾਂ ਖਰੀਦ ਲੈਣੀਆਂ ਚਾਹੀਦੀਆਂ ਹਨ।ਮਾਹਿਰਾਂ ਅਨੁਸਾਰ, ਦਸੰਬਰ ਅਤੇ ਜਨਵਰੀ ਵਿੱਚ ਠੰਢ ਵਧੇਰੇ ਪਵੇਗੀ, ਜਿਸਦਾ ਮੁੱਖ ਤੌਰ ਕਾਰਨ ਲਾ ਨੀਨਾ ਹੈ। ਲਾ ਨੀਨਾ ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰੀ ਸਤਹ ਦੇ ਅਸਧਾਰਨ ਤਾਪਮਾਨ ਕਾਰਨ ਹੁੰਦਾ ਹੈ, ਜੋ ਔਸਤ ਤੋਂ ਵੱਧ ਠੰਢੇ ਪਾਣੀ ਅਤੇ ਤੇਜ਼ ਪੂਰਬੀ ਹਵਾਵਾਂ ਨੂੰ ਜ਼ਮੀਨ ‘ਤੇ ਲਿਆਉਂਦਾ ਹੈ। ਪੰਜਾਬ ਵਿੱਚ ਤਾਪਮਾਨ ਹੌਲੀ-ਹੌਲੀ ਘੱਟ ਰਿਹਾ ਹੈ। ਸਵੇਰੇ ਅਤੇ ਸ਼ਾਮ ਨੂੰ ਠੰਢ ਮਹਿਸੂਸ ਕੀਤੀ ਜਾ ਰਹੀ ਹੈ, ਇਸ ਲਈ ਲੋਕ ਹਲਕੇ ਜੈਕੇਟ ਜਾਂ ਸ਼ਾਲਾਂ ਦੀ ਵਰਤੋਂ ਕਰ ਰਹੇ ਹਨ। ਦਿਨ ਵੇਲੇ ਮੌਸਮ ਸੁਹਾਵਣਾ ਰਹਿੰਦਾ ਹੈ।ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬਠਿੰਡਾ ਵਿੱਚ ਦਰਜ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਪੂਰੇ ਸੂਬੇ ਵਿੱਚ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ। ਮੌਸਮ ਸੁਹਾਵਣਾ ਰਹਿਣ ਦੀ ਉਮੀਦ ਹੈ ਅਤੇ ਤਾਪਮਾਨ ਘੱਟ ਰਹਿਣ ਦੀ ਉਮੀਦ ਹੈ।