ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਅੱਜ ਰਹੇਗੀ ਬਿਜਲੀ ਬੰਦ

ਜਲੰਧਰ : ਜਲੰਧਰ ਦੇ ਲੋਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਅੱਜ, 66 ਕੇ.ਵੀ. ਸਰਜੀਕਲ ਕੰਪਲੈਕਸ ਸਬਸਟੇਸ਼ਨ ਤੋਂ ਚੱਲਣ ਵਾਲੇ 11 ਕੇ.ਵੀ. ਦੋਆਬਾ, ਰਘੂ, ਜੁਨੇਜਾ, ਜਲੰਧਰ ਕੁੰਜ, ਫਰੈਂਡਜ਼, ਕਪੂਰਥਲਾ ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸ ਦੇ ਨਾਲ ਚਲਦੇ ਕਪੂਰਥਲਾ ਰੋਡ, ਜਲੰਧਰ ਕੁੰਜ, ਜਲੰਧਰ ਵਿਹਾਰ, ਗ੍ਰੀਨ ਫੀਲਡ ਅਤੇ ਲੈਦਰ ਕੰਪਲੈਕਸ ਰੋਡ ਸਮੇਤ ਆਲੇ ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਿਟੀ ਵੈਸਟ ਡਿਵੀਜ਼ਨ ਦੇ ਅਧੀਨ ਪੈਂਦੇ ਛਾਉਣੀ ਮੁਹੱਲਾ ਸਥਿਤ ਬਿਜਲੀ ਘਰ ਵਿੱਚ ਤੈਨਾਤ ਐਸ.ਡੀ.ਓ. ਸ਼ਿਵ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇਲਾਕੇ ਵਿੱਚ ਬਿਜਲੀ ਦੀਆਂ ਹਾਈ ਟੈਨਸ਼ਨ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੇਗੀ।ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸੁਰੱਖਿਆ ਕਾਰਨਾਂ ਕਰਕੇ 11 ਕੇ.ਵੀ. ਥਾਪਰ ਫੀਡਰ ਬੰਦ ਰਹੇਗਾ, ਜਿਸ ਦੇ ਚਲਦੇ ਡਿੰਪਲ ਪੈਕੇਜ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ। ਉਨ੍ਹਾਂ ਇਲਾਕੇ ਦੇ ਵਸਨੀਕਾਂ ਤੋਂ ਅਫ਼ਸੋਸ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ ਹੈ।