ਪੰਜਾਬ ਸਰਕਾਕ ਦੀ ਵੱਡੀ ਸਖ਼ਤੀ, ਭੀਖ ਮੰਗਣ ਵਾਲਿਆਂ ਦੇ ਖ਼ਿਲਾਫ ਕੀਤੀ ਜਾਵੇਗੀ ਗਈ ਕਾਨੂੰਨੀ ਕਾਰਵਾਈ

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਵਿੱਚ ਸੜਕਾਂ ਅਤੇ ਚੌਰਾਹਿਆਂ ‘ਤੇ ਭੀਖ ਮੰਗਣ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭੀਖ ਮੰਗਣ ਵਾਲਿਆਂ ਦੀ ਗਿਣਤੀ ਨੂੰ ਵੱਧਦੇ ਦੇਖ ਪੰਜਾਬ ਸਰਕਾਰ ਨੇ ਸਖਤ ਰਵਾਈਆ ਅਪਣਾਇਆ ਹੈ। ਇਸ ਸੰਬੰਧੀ ਡੀ.ਸੀ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਧੀਨ ਰਣਜੀਤ ਐਵਨਿਊ ਪੁਲਸ ਨੇ ਨਿਰਮਲਾ ਨਾਮ ਦੀ ਔਰਤ ਦੇ ਖ਼ਿਲਾਫ ਭੀਖ ਮੰਗਣ ਦਾ ਪਹਿਲਾ ਕੇਸ ਦਰਜ ਕੀਤਾ ਹੈ। ਪੁਲਸ ਅਨੁਸਾਰ ਨਿਰਮਲਾ ਨਾਮ ਦੀ ਇੱਕ ਔਰਤ ਸੜਕ ਤੇ ਗੱਡੀਆਂ ਕੋਲ ਜਾ ਕੇ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗ ਰਹੀ ਸੀ। ਥਾਣਾ ਮੁਖੀ ਰੋਬਿਨ ਹੰਸ ਨੇ ਦੱਸਿਆ ਕਿ ਇਹ ਐਕਸ਼ਨ ਡੀ.ਸੀ ਦਫ਼ਤਰ ਤੋਂ ਮਿਲੀ ਲਿਖਤੀ ਸ਼ਿਕਾਇਤ ‘ਤੇ ਲਿਆ ਗਿਆ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਭੀਖ ਮੰਗਣ ਵਾਲੇ ਲੋਕ ਕਿਸ ਇਲਾਕੇ ਤੋਂ ਹਨ ਅਤੇ ਕੀ ਬੱਚੇ ਉਨ੍ਹਾਂ ਦੇ ਹੀ ਹਨ ਜਾਂ ਨਹੀਂ।ਤਹਾਨੂੰ ਦੱਸ ਦਈਏ ਕਿ ਡੀ.ਸੀ ਦਫ਼ਤਰ ਵੱਲੋਂ ਇਹ ਅੰਮ੍ਰਿਤਸਰ ਦੀ ਪਹਿਲੀ ਕਾਰਵਾਈ ਹੈ ਪਰ ਸੰਦੇਸ਼ ਸਾਫ਼ ਹੈ ਕਿ ਭੀਖ ਮੰਗਣ ਦੀ ਵਿਵਸਥਾ ਪਿੱਛੇ ਲੁਕੇ ਮਾਫੀਆ ਤੇ ਨਕਲੀ ਢਾਂਚਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਸਰਕਾਰ ਦਾ ਇਹ ਕਦਮ ਸਿਰਫ਼ ਕਾਨੂੰਨੀ ਨਹੀਂ, ਸਮਾਜਕ ਸੁਧਾਰ ਵੱਲ ਵੀ ਇੱਕ ਅਹਿਮ ਕਦਮ ਸਾਬਤ ਹੋ ਰਿਹਾ ਹੈ। ਜਿਸ ਨਾਲ ਪੰਜਾਬ ਵਿੱਚ ਭੀਖ ਮੰਗਣ ਵਾਲਿਆਂ ਦੀ ਗਿਣਤੀ ਨੂੰ ਕਾਬੂ ਵਿੱਚ ਕੀਤਾ ਜਾਵੇਗਾ।