ਅੰਮ੍ਰਿਤਸਰ-ਦਿੱਲੀ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਦੇ ਡੱਬਿਆਂ ‘ਚ ਕੀਤਾ ਵਾਧਾ
ਅੰਮ੍ਰਿਤਸਰ : ਉੱਤਰੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਲਗਭਗ ਡੇਢ ਸਾਲ ਬਾਅਦ ਟ੍ਰੇਨ ਨੰਬਰ 22488/22487 (ਅੰਮ੍ਰਿਤਸਰ-ਦਿੱਲੀ-ਅੰਮ੍ਰਿਤਸਰ) ਦੇ ਡੱਬਿਆਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਹੁਣ ਇਹ ਟ੍ਰੇਨ 8 ਦੀ ਬਜਾਏ 16 ਡੱਬਿਆਂ ਨਾਲ ਚੱਲੇਗੀ। ਇਸ ਵਿੱਚ ਪਹਿਲਾਂ ਨਾਲੋਂ ਦੁੱਗਣੇ ਯਾਤਰੀ ਯਾਤਰਾ ਕਰ ਸਕਣਗੇ। ਇਹ ਟ੍ਰੇਨ ਪਹਿਲੀ ਵਾਰ 6 ਜਨਵਰੀ 2024 ਨੂੰ ਅੰਮ੍ਰਿਤਸਰ-ਦਿੱਲੀ ਵਿਚਕਾਰ ਸ਼ੁਰੂ ਹੋਈ ਸੀ।ਉਸ ਸਮੇਂ ਇਸ ਵਿੱਚ 8 ਡੱਬੇ ਲਗਾਏ ਗਏ ਸਨ। ਉਦੋਂ ਤੋਂ ਇਹ ਟ੍ਰੇਨ 8 ਡੱਬਿਆਂ ਨਾਲ ਅੰਮ੍ਰਿਤਸਰ ਤੋਂ ਦਿੱਲੀ ਯਾਤਰਾ ਕਰ ਰਹੀ ਸੀ। ਹੁਣ ਤੱਕ ਇਸ ਵਿੱਚ 530 ਯਾਤਰੀ ਯਾਤਰਾ ਕਰ ਰਹੇ ਸਨ, ਹੁਣ ਇਨ੍ਹਾਂ ਦੀ ਗਿਣਤੀ ਇਸ ਤੋਂ ਦੁੱਗਣੀ ਹੋ ਜਾਵੇਗੀ। ਇਹ ਟ੍ਰੇਨ ਵੀਰਵਾਰ, 10 ਜੁਲਾਈ ਨੂੰ 16 ਡੱਬਿਆਂ ਨਾਲ ਅੰਮ੍ਰਿਤਸਰ ਤੋਂ ਦਿੱਲੀ ਪਹੁੰਚੇਗੀ ਅਤੇ ਇਹ ਟ੍ਰੇਨ ਸ਼ਨੀਵਾਰ, 12 ਜੁਲਾਈ ਨੂੰ 16 ਡੱਬਿਆਂ ਨਾਲ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਡੱਬਿਆਂ ਦੀ ਗਿਣਤੀ ਵਧਣ ਨਾਲ, ਅੰਮ੍ਰਿਤਸਰ, ਬਿਆਸ, ਜਲੰਧਰ, ਲੁਧਿਆਣਾ, ਅੰਬਾਲਾ ਅਤੇ ਦਿੱਲੀ ਖੇਤਰ ਦੇ ਹੋਰ ਯਾਤਰੀ ਯਾਤਰਾ ਕਰ ਸਕਣਗੇ।