20,000 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਕੇ ASI ਹੋਇਆ ਫਰਾਰ

ਚੰਡੀਗੜ੍ਹ : ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਲਈ ਸੈਕਟਰ-26 ਥਾਣੇ ਵਿੱਚ ਤਾਇਨਾਤ ਏ.ਐਸ.ਆਈ. ਵਿਜੇਂਦਰ ਦੇ 20,000 ਰੁਪਏ ਮਲਖਾਨਾ ਇੰਚਾਰਜ ਏ.ਐੱਸ.ਆਈ. ਸਤੀਸ਼ ਨੂੰ ਦੇ ਕੇ ਫਰਾਰ ਹੋ ਗਿਆ। ਸ਼ਾਮ 6 ਵਜੇ ਸੈਕਟਰ 41/42 ਸਥਿਤ ਸਮਾਲ ਚੌਕ ਵਿਖੇ ਵਿਜੇਂਦਰ ਨੇ ਕਾਰ ਅੰਦਰ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮਹਿਕਮੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਸੀ.ਬੀ.ਆਈ. ਨੇ 20 ਹਜ਼ਾਰ ਦੀ ਨਕਦੀ ਸਮੇਤ ਏ.ਐੱਸ.ਆਈ. ਸਤੀਸ਼ ਨੂੰ ਹਿਰਾਸਤ ਵਿੱਚ ਲੈ ਕੇ ਸੈਕਟਰ-30 ਦੇ ਦਫ਼ਤਰ ਲੈ ਗਏ। ਸੀ.ਬੀ.ਆਈ. ਨੇ ਲੜਕੀ ਲਾਲੀ ਦੀ ਸ਼ਿਕਾਇਤ ’ਤੇ ਮੁਲਜ਼ਮ ਏ.ਐਸ.ਆਈ. ਵਿਜੇਂਦਰ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਏ.ਐਸ.ਆਈ ਵਿਜੇਂਦਰ ਨੂੰ ਸੈਕਟਰ-16 ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੂੰ ਗੱਡੀ ਦੇ ਅੰਦਰੋਂ ਸਲਫਾਸ ਦੀਆਂ ਗੋਲੀਆਂ, ਗਲਾਸ ਅਤੇ ਪਾਣੀ ਦੀਆਂ ਬੋਤਲਾਂ ਸਮੇਤ ਹੋਰ ਸਾਮਾਨ ਮਿਲਿਆ ਹੈ। ਇਹ ਗੱਡੀ ਕੁਝ ਦਿਨ ਪਹਿਲਾਂ ਦੋਸ਼ੀ ਏ.ਐੱਸ.ਆਈ ਵਿਜੇਂਦਰ ਨੇ ਸੈਕਟਰ-26 ‘ਚ ਤਾਇਨਾਤ ਹੈੱਡ ਕਾਸ਼ਟੇਬਲ ਜਗਤਾਰ ਸਿੰਘ ਤੋਂ ਮੰਗੀ ਸੀ।