ਪੁਲਿਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਗੋਲੀਆਂ , ਗੈਂਗਸਟਰ ਕੀਤਾ ਕਾਬੂ

ਜਲੰਧਰ: ਮਕਸੂਦਾਂ ਅਧੀਨ ਪੈਂਦੇ ਪਿੰਡ ਅਮਾਨਵਪੁਰ ਤੋਂ ਹੀਰਾਪੁਰ ਨੂੰ ਜਾਣ ਵਾਲੀ ਸੜਕ ‘ਤੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਗੋਲੀਆਂ ਚੱਲੀਆਂ। ਇਸ ਦੌਰਾਨ ਗੋਲੀ ਲੱਗਣ ਤੋਂ ਬਾਅਦ ਪੁਲਿਸ ਨੇ ਗੈਂਗਸਟਰ ਨੂੰ ਕਾਬੂ ਕਰ ਲਿਆ।ਜਾਣਕਾਰੀ ਅਨੁਸਾਰ ਸਾਜਨ ਨਾਇਰ ਪੁੱਤਰ ਵਿਜੇ ਨਈਅਰ ਛੋਟਾ ਹਰੀਪੁਰ ਇਸਲਾਮਾਬਾਦ ਅੰਮ੍ਰਿਤਸਰ ਬਿਨਾਂ ਨੰਬਰ ਪਲੇਟ ਦੇ ਮੋਟਰਸਾਈਕਲ ‘ਤੇ ਆ ਰਿਹਾ ਸੀ ਅਤੇ ਪੁਲਿਸ ਨੇ ਅਮਾਨਥਾਪੁਰ ਨੇੜੇ ਨਾਕਾਬੰਦੀ ਕੀਤੀ ਹੋਈ ਸੀ । ਬੈਰੀਕੇਡ ਦੇਖ ਕੇ ਸਾਜਨ ਨੇ ਪੁਲਿਸ ‘ਤੇ ਹਵਾ ‘ਚ ਗੋਲੀਆਂ ਚਲਾਈਆਂ ਅਤੇ ਉੱਥੋਂ ਫਰਾਰ ਹੋ ਗਿਆ। ਪੁਲਿਸ ਟੀਮ ਨੇ ਪਿੱਛਾ ਕਰਕੇ ਅਮਾਨਤਪੁਰ ਤੋਂ ਹੀਰਾਪੁਰ ਜਾਣ ਵਾਲੀ ਸੜਕ ਨਹਿਰ ਦੇ ਨੇੜੇ ਘੇਰਾਬੰਦੀ ਕਰ ਲਈ, ਜਿਸ ਤੋਂ ਬਾਅਦ ਸਾਜਨ ਨੇ ਪੁਲਿਸ ‘ਤੇ ਫਿਰ ਗੋਲੀਆਂ ਚਲਾ ਦਿੱਤੀਆਂ।ਜਵਾਬੀ ਗੋਲੀਬਾਰੀ ‘ਚ ਗੋਲੀ ਸਾਜਨ ਨੂੰ ਲੱਗੀ ਅਤੇ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਮੌਕੇ ‘ਤੇ ਐਸ.ਐਸ.ਪੀ. ਦੇਹਾਤੀ ਹਰਵਿੰਦਰ ਸਿੰਘ ਵਿਰਕ ਅਤੇ ਐਸ.ਪੀ.ਡੀ. ਸਰਬਜੀਤ ਰਾਏ ਪਹੁੰਚੇ ਅਤੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।