ਕੈਨੇਡਾ ‘ਚ ਪੰਜਾਬ ਦੀ ਧੀ ਦੀ ਹੋਈ ਦਰਦਨਾਕ ਮੌਤ, ਪਿੰਡ ‘ਚ ਫੈਲ ਗਈ ਸੋਗ ਦੀ ਲਹਿਰ

ਤਰਨ ਤਾਰਨ : ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਥੇ ਪੰਜਾਬ ਦੀ 21 ਸਾਲਾ ਲੜਕੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਹਰਸਿਮਰਤ ਕੌਰ ਰੰਧਾਵਾ (21) ਵਾਸੀ ਪਿੰਡ ਧੂੰਦਾ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਉਹ ਕਰੀਬ 2 ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ। ਉਹ ਕਾਲਜ ਜਾਣ ਲਈ ਬੱਸ ਦੀ ਉਡੀਕ ਕਰ ਰਹੀ ਸੀ ਜਦੋਂ ਨੇੜਲੇ ਦੋ ਸਮੂਹਾਂ ਵਿਚਾਲੇ ਲੜਾਈ ਦੌਰਾਨ ਉਸ ਨੂੰ ਗੋਲੀ ਲੱਗ ਗਈ। ਇਹ ਘਟਨਾ ਕੈਨੇਡੀਅਨ ਸਮੇਂ ਅਨੁਸਾਰ ਦੁਪਹਿਰ 2.30 ਵਜੇ ਵਾਪਰੀ। ਲੜਕੀ ਦੇ ਪਿਤਾ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਆਪਣੀ ਧੀ ਨੂੰ ਡਾਕਟਰ ਬਣਨ ਲਈ ਕੈਨੇਡਾ ਭੇਜਿਆ ਸੀ। ਇਹ ਦੁਖਦਾਈ ਖ਼ਬਰ ਮਿਲਣ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।