ਪੰਜਾਬ ‘ਚ BSP ਨੂੰ ਲੱਗਾ ਵੱਡਾ ਝਟਕਾ,ਰਾਕੇਸ਼ ਸੁਮਨ “ਆਪ”ਪਾਰਟੀ ‘ਚ ਹੋਏ ਸ਼ਾਮਲ

ਹੁਸ਼ਿਆਰਪੁਰ: ਲੋਕ ਸਭਾ ਚੋਣਾਂ (The Lok Sabha Elections) ਤੋਂ ਪਹਿਲਾਂ ਪੰਜਾਬ ਵਿੱਚ ਬਸਪਾ ਨੂੰ ਵੱਡਾ ਝਟਕਾ ਲੱਗਾ ਹੈ। ਲੋਕ ਸਭਾ ਚੋਣਾਂ ਲਈ ਬਸਪਾ ਵੱਲੋਂ ਐਲਾਨੇ ਉਮੀਦਵਾਰ ਰਾਕੇਸ਼ ਸੁਮਨ (Rakesh Suman) ਅੱਜ ਆਮ ਆਦਮੀ ਪਾਰਟੀ (The Aam Aadmi Party)  ਵਿੱਚ ਸ਼ਾਮਲ ਹੋ ਗਏ ਹਨ।ਰਾਕੇਸ਼ ਸੁਮਨ ਨੂੰ ਪਾਰਟੀ ਵਿੱਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Maan) ਨੇ ਕਰਵਾਇਆ।ਇੱਥੇ ਇਹ ਵੀ ਦੱਸ ਦੇਈਏ ਕਿ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਆਦੇਸ਼ਾਂ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਕੇਸ਼ ਸੁਮਨ ਨੂੰ ਹੁਸ਼ਿਆਰਪੁਰ (ਰਾਖਵਾਂ) ਤੋਂ ਬਸਪਾ ਉਮੀਦਵਾਰ ਬਣਾਇਆ ਗਿਆ ਹੈ।ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਰਾਕੇਸ਼ ਸੁਮਨ ਦੇ ਦਾਦਾ ਜੀ ਦੇ ਭਰਾ ਮਰਹੂਮ ਕਰਮ ਚੰਦ ਵਿਧਾਨ ਸਭਾ ਤੋਂ ਉਪ ਚੋਣ 1957 ਵਿੱਚ  ਕਾਂਗਰਸ ਨੂੰ 13000 ਵੋਟਾਂ ਨਾਲ ਹਰਾ ਕੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੀ ਪਾਰਟੀ ਤੋਂ ਵਿਧਾਇਕ ਬਣੇ ਸਨ। ਉਨ੍ਹਾਂ ਦੇ ਪਿਤਾ ਨੇ ਫੌਜ ਦੀ ਮਿਲਟਰੀ ਇੰਜੀਨੀਅਰ ਸਰਵਿਸ ਵਿੱਚ ਸੇਵਾ ਕੀਤੀ ਸੀ। ਉਹ ਖੁਦ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਰੋਕੀ ਉਪਨਾਮ ਨਾਲ ਨੌਜਵਾਨ ਆਗੂ ਹਨ।