ਸਾਬਕਾ ਐਮ.ਐਲ.ਏ. ਖੰਗੂੜਾ ਨੇ ਕਾਂਗਰਸ ‘ਚ ਕੀਤੀ ਮੁੜ ਵਾਪਸੀ

ਪੰਜਾਬ : ਪੰਜਾਬ ’ਚ ਲੋਕ ਸਭਾ ਚੋਣਾਂ (The Lok Sabha Elections) ਕਾਰਨ ਪਾਰਟੀਆਂ ’ਚ ਬਦਲਾਅ ਦਾ ਦੌਰ ਚੱਲ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸਾਬਕਾ ਐਮ.ਐਲ.ਏ. ਖੰਗੂੜਾ ਨੂੰ ਲੈ ਕੇ ਅਹਿਮ ਖ਼ਬਰ ਸਾਹਮਣੇ ਆਈ ਹੈ। ਸਾਬਕਾ ਐਮ.ਐਲ.ਏ. ਜੱਸੀ ਖੁੰਗੜਾ (Former MLA Jassi Khungra) ਦੀ ਕਾਂਗਰਸ ਵਿੱਚ ਵਾਪਸੀ ਹੋਈ ਹੈ। ਖੰਗੂੜਾ ਮੁੜ ਕਾਂਗਰਸ ‘ਚ ਸ਼ਾਮਲ ਹੋ ਗਏ ਹਨ।ਜਾਣਕਾਰੀ ਮਿਲੀ ਹੈ ਕਿ ਜੱਸੀ ਖੰਗੂੜਾ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਚੋਣ ਟਿਕਟ ਦੀ ਮੰਗ ਕਰ ਰਹੇ ਸਨ, ਜੋ ਉਨ੍ਹਾਂ ਨੂੰ ਨਹੀਂ ਮਿਲੀ। ਇਸ ਨਾਰਾਜ਼ਗੀ ਕਾਰਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂ ਗੋਪਾਲ, ਪੰਜਾਬ ਇੰਚਾਰਜ ਦਵਿੰਦਰ ਯਾਦਵ ਨੇ ਉਨ੍ਹਾਂ ਨੂੰ ਮੁੜ ਕਾਂਗਰਸ ਵਿੱਚ ਸ਼ਾਮਲ ਕਰ ਲਿਆ ਹੈ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਐਮ.ਐਲ.ਏ. ਖੰਗੂੜਾ ਆਪਣੇ ਘਰ ਕਾਂਗਰਸ ‘ਚ ਪਰਤ ਆਏ ਹਨ।