ਖੰਨਾ ‘ਚ ਵੱਡਾ ਹਾਦਸਾ ਹੋਣ ਤੋਂ ਟਲਿਆ, ਹਜ਼ਾਰਾਂ ਯਾਤਰੀਆਂ ਦੀ ਬਚੀ ਜਾਨ

ਖੰਨਾ : ਖੰਨਾ (Khanna) ‘ਚ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ। ਪਟਨਾ ਤੋਂ ਜੰਮੂ ਜਾ ਰਹੀ ਅਰਚਨਾ ਐਕਸਪ੍ਰੈਸ ਟਰੇਨ (Archana Express train) ਦਾ ਡੱਬਾ ਲੋਕੋਮੋਟਿਵ ਤੋਂ ਉਤਰ ਗਿਆ। ਵੱਡਾ ਹਾਦਸਾ ਹੋਣੋਂ ਟਲ ਗਿਆ। ਇਹ ਘਟਨਾ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਵਾਪਰੀ। ਇੰਜਣ ਕਰੀਬ ਅੱਧਾ ਕਿਲੋਮੀਟਰ ਚੱਲਿਆ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਵੱਡੀ ਘਟਨਾ ਨਹੀਂ ਵਾਪਰੀ। ਇਸ ਦੌਰਾਨ ਕਰੀਬ 35 ਮਿੰਟ ਤੱਕ ਟਰੇਨ ਰੁਕੀ ਰਹੀ।ਇਹ ਹਾਦਸਾ ਪਟਨਾ ਤੋਂ ਜੰਮੂ ਤਵੀ ਜਾ ਰਹੀ ਅਰਚਨਾ ਐਕਸਪ੍ਰੈਸ ਟਰੇਨ ਵਿੱਚ ਵਾਪਰਿਆ। ਗਨੀਮਤ ਇਹ ਰਹੀ ਕਿ ਇਸ ਦੌਰਾਨ ਕੋਈ ਦੂਜੀ ਰੇਲਗੱਡੀ ਨਹੀਂ ਆਈ, ਜਿਸ ਨਾਲ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ।  ਉਥੇ ਹੀ ਇਸ ਬਾਰੇ ਰੇਲ ਗਾਰਡ ਨੇ ਦੱਸਿਆ ਕਿ ਅਚਾਨਕ ਹੀ ਰੇਲ ਗੱਡੀ ਨਾਲੋਂ ਇੰਜਣ ਵੱਖ ਹੋ ਗਿਆ ਸੀ।ਉਨ੍ਹਾਂ ਜਦੋਂ ਵੇਖਿਆ ਤਾਂ ਵਾਇਰਲੈੱਸ ਤੋਂ ਮੈਸੇਜ ਦਿੱਤਾ। ਕੀ-ਮੈਨ ਨੇ ਦੱਸਿਆ ਕਿ ਉਹ ਰੇਲ ਪਟੜੀ ‘ਤੇ ਕੰਮ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਵੇਖਿਆ ਕਿ ਇਕ ਇੰਜਣ ਇਕੱਲਾ ਹੀ ਆ ਰਿਹਾ ਹੈ ਅਤੇ ਪਿੱਛੇ ਕਰੀਬ 3 ਕਿਲੋਮੀਟਰ ਰੇਲਗੱਡੀ ਖੜ੍ਹੀ ਹੈ। ਉਨ੍ਹਾਂ ਰੌਲਾ ਪਾਇਆ ਅਤੇ ਇੰਜਣ ਨੂੰ ਰੁਕਵਾਇਆ। ਇਸ ਦੇ ਨਾਲ ਹੀ ਰੇਲ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇੰਜਣ ਨੂੰ ਰੋਕਣ ਮਗਰੋਂ ਡਰਾਈਵਰ ਇੰਜਣ ਨੂੰ ਲੈ ਕੇ ਆਇਆ ਅਤੇ ਰੇਲ ਗੱਡੀ ਨਾਲ ਜੋੜ ਕੇ ਫਿਰ ਰਵਾਨਾ ਕੀਤਾ ਗਿਆ।ਰੇਲ ਗੱਡੀ ਕੋਚ ਅਟੈਂਡੈਂਟ ਨੇ ਦੱਸਿਆ ਕਿ ਗੱਡੀ ਨੰਬਰ 12355/56 ਅਰਚਨਾ ਐਕਸਪ੍ਰੈੱਸ ਪਟਨਾ ਤੋਂ ਜੰਮੂ ਤਵੀ ਜਾ ਰਹੀ ਸੀ। ਸਰਹਿੰਦ ਜੰਕਸ਼ਨ ‘ਤੇ ਗੱਡੀ ਦਾ ਇੰਜਣ ਬਦਲਿਆ ਗਿਆ। ਇਸ ਦੇ ਬਾਅਦ ਖੰਨਾ ਵਿਚ ਇੰਜਣ ਖੁੱਲ੍ਹ ਗਿਆ ਅਤੇ ਕਾਫ਼ੀ ਅੱਗੇ ਤੱਕ ਚਲਾ ਗਿਆ। ਟਰੇਨ ਵਿਚ 2 ਤੋਂ ਢਾਈ ਹਜ਼ਾਰ ਯਾਤਰੀ ਸਵਾਰ ਸਨ।