ਜਾਇਦਾਦ ਖਰੀਦਣ ਵੇਲੇ ਹੋ ਜਾਓ ਸਾਵਧਾਨ

ਲੁਧਿਆਣਾ : ਥਾਣਾ ਸਦਰ (Thana Sadar) ਦੀ ਪੁਲਿਸ ਨੇ ਧੋਖਾਦੇਹੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲਿਸ ਨੇ ਰਾਕੇਸ਼ ਸਿੰਘ ਵਾਸੀ ਭਾਮੀਆਂ ਕਲਾਂ ਦੀ ਸ਼ਿਕਾਇਤ ’ਤੇ ਕੁਲਵਿੰਦਰ ਸਿੰਘ ਅਤੇ ਸਿਮਰਨ ਦੀਪ ਸਿੰਘ ਖ਼ਿਲਾਫ਼ ਸਾਜ਼ਿਸ਼ ਤਹਿਤ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਰਾਕੇਸ਼ ਸਿੰਘ ਨੇ ਦੱਸਿਆ ਕਿ ਉਸ ਨੇ ਉਕਤ ਦੋਸ਼ੀਆਂ ਤੋਂ ਮਾਸਟਰ ਕਾਲੋਨੀ ਸ਼ਹੀਦ ਭਗਤ ਸਿੰਘ ਨਗਰ ‘ਚ 130 ਵਰਗ ਗਜ਼ ਦਾ ਪਲਾਟ 30 ਲੱਖ ਰੁਪਏ ‘ਚ ਖਰੀਦਿਆ ਸੀ ਅਤੇ ਉਸ ਨੇ 30 ਲੱਖ ਰੁਪਏ ਦੀ ਰਕਮ ਵੀ ਅਦਾ ਕੀਤੀ ਸੀ, ਪਰ ਦੋਸ਼ੀ ਨੇ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ। ਵਾਰ-ਵਾਰ ਦੱਸਣ ‘ਤੇ ਦੋਸ਼ੀ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।